24 ਸਰਜਰੀਆਂ ਮਗਰੋਂ ਬੰਗਲਾਦੇਸ਼ੀ ''ਟ੍ਰੀ ਮੈਨ'' ਨੂੰ ਮਿਲੀ ਨਵੀਂ ਜ਼ਿੰਦਗੀ

Friday, Feb 02, 2018 - 05:37 PM (IST)

24 ਸਰਜਰੀਆਂ ਮਗਰੋਂ ਬੰਗਲਾਦੇਸ਼ੀ ''ਟ੍ਰੀ ਮੈਨ'' ਨੂੰ ਮਿਲੀ ਨਵੀਂ ਜ਼ਿੰਦਗੀ

ਢਾਕਾ (ਬਿਊਰੋ)—  ਬੀਤੇ ਕਈ ਸਾਲਾਂ ਤੋਂ ਦੁਰਲੱਭ ਬੀਮਾਰੀ ਨਾਲ ਜੂਝ ਰਿਹਾ ''ਰੁੱਖ ਮਨੁੱਖ'' (ਟ੍ਰੀ ਮੈਨ) ਦੇ ਨਾਂ ਨਾਲ ਮਸ਼ਹੂਰ ਬੰਗਲਾਦੇਸ਼ੀ ਅਬੁਲ ਬਜੰਦਰ ਹੁਣ ਲੱਗਭਗ ਠੀਕ ਹੋ ਗਿਆ ਹੈ। ਉਸ ਦੀ ਬੀਮਾਰੀ ਬੀਤੇ ਸਾਲ ਡਾਕਟਰਾਂ ਦੀ ਨਜ਼ਰ ਵਿਚ ਆਈ ਸੀ। ਹੁਣ ਤੱਕ ਉਸ ਦੇ ਹੱਥਾਂ ਅਤੇ ਪੈਰਾਂ ਦੀ ਘੱਟ ਤੋਂ ਘੱਟ 24 ਵਾਰੀ ਸਰਜਰੀ ਕੀਤੀ ਗਈ ਹੈ, ਜਿਸ ਵਿਚ 5 ਕਿਲੋਗ੍ਰਾਮ ਮੌਕੇ ਕੱਢੇ ਜਾ ਚੁੱਕੇ ਹਨ। 

PunjabKesari
ਅਬੁੱਲ ਬਜੰਦਰ ਦਾ ਕਹਿਣਾ ਹੈ,''ਮੈਂ ਆਪਣੀ ਬੇਟੀ ਦੇ ਪਾਲਣ-ਪੋਸ਼ਣ ਲਈ ਬਹੁਤ ਫਿਕਰਮੰਦ ਸੀ। ਹੁਣ ਮੈਂ ਆਸ ਕਰਦਾ ਹਾਂ ਕਿ ਮੇਰੀ ਜ਼ਿੰਦਗੀ ਪਟੜੀ 'ਤੇ ਵਾਪਸ ਪਰਤ ਆਵੇਗੀ।'' ਗੌਰਤਲਬ ਹੈ ਕਿ epidermodysplasia verruciformis ਨਾਂ ਦੀ ਇਸ ਬੀਮਾਰੀ ਨਾਲ ਦੁਨੀਆ ਭਰ ਵਿਚ ਸਿਰਫ 3 ਲੋਕ ਪੀੜਤ ਹਨ, ਜਿਨ੍ਹਾਂ ਵਿਚੋਂ ਅਬੁਲ ਮਜੰਦਰ ਵੀ ਇਕ ਹੈ। ਇਸ ਬੇਹਦ ਦੁਰਲੱਭ ਜੇਨੇਟਿਕ ਬੀਮਾਰੀ ਨੂੰ 'ਟ੍ਰੀਮੈਨ ਡਿਜੀਜ਼' ਵੀ ਕਿਹਾ ਜਾਂਦਾ ਹੈ। ਇਸ ਬੀਮਾਰੀ ਕਾਰਨ ਅਬੁਲ ਆਪਣੀ 3 ਸਾਲਾ ਬੇਟੀ ਨੂੰ ਗੋਦੀ ਵਿਚ ਨਹੀਂ ਲੈ ਪਾਉਂਦਾ ਸੀ। ਅਬੁਲ ਬਜੰਦਰ ਦਾ ਮੁਫਤ ਇਲਾਜ ਕਰ ਰਹੇ ਢਾਕਾ ਮੈਡੀਕਲ ਕਾਲਜ ਹਸਪਤਾਲ ਵਿਚ ਪਲਾਸਟਿਕ ਸਰਜਰੀ ਕੋਆਰਡੀਨੇਟਰ ਸਾਮੰਤਾ ਲਾਲ ਸੇਨ ਨੇ ਕਿਹਾ,''ਅਬੁਲ ਬਜੰਦਰ ਦਾ ਇਲਾਜ ਮੈਡੀਕਲ ਸਾਇੰਸ ਦੇ ਇਤਿਹਾਸ ਵਿਚ ਸ਼ਾਨਦਾਰ ਮੀਲ ਦੇ ਪੱਥਰ ਦੇ ਰੂਪ ਵਿਚ ਦਰਜ ਕੀਤਾ ਜਾਵੇਗਾ।''


Related News