ਜਿਬ੍ਰਾਲਟਰ ''ਚ ਫੜੇ ਗਏ ਤੇਲ ਟੈਂਕਰ ਨੂੰ ਛੱਡੇ ਬ੍ਰਿਟੇਨ : ਤੇਹਰਾਨ

07/05/2019 3:38:43 PM

ਤੇਹਰਾਨ (ਏ.ਐਫ.ਪੀ.)- ਈਰਾਨ ਨੇ ਬ੍ਰਿਟੇਨ 'ਤੇ ਅਮਰੀਕਾ ਦੇ ਇਸ਼ਾਰੇ 'ਤੇ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਮੰਗ ਕੀਤੀ ਕਿ ਬ੍ਰਿਟੇਨ ਜਿਬ੍ਰਾਲਟਰ ਵਿਚ ਫੜੇ ਗਏ ਤੇਲ ਟੈਂਕਰ ਨੂੰ ਤੁਰੰਤ ਛੱਡੇ। ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ ਕਿ ਈਰਾਨੀ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੇਸ਼ ਵਿਚ ਬ੍ਰਿਟੇਨ ਦੇ ਰਾਜਦੂਤ ਰਾਬ ਮੈਕੇਅਰ ਨਾਲ ਬੈਠਕ ਵਿਚ ਬ੍ਰਿਟੇਨ ਦੇ ਕਦਮ ਨੂੰ ਨਾ-ਸਵੀਕਾਰ ਯੋਗ ਦੱਸਿਆ। ਮੈਕੇਅਰ ਨੂੰ ਗੈਰ- ਰਸਮੀ ਵਿਰੋਧ ਦਰਜ ਕਰਵਾਉਣ ਲਈ ਤਲਬ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਅਧਿਕਾਰੀ ਨੇ ਅਮਰੀਕਾ ਦੀ ਅਪੀਲ 'ਤੇ ਜ਼ਬਤ ਕੀਤੇ ਗਏ ਤੇਲ ਟੈਂਕਰ ਨੂੰ ਤੁਰੰਤ ਛੱਡਣ ਦੀ ਮੰਗ ਕੀਤੀ। ਜਿਬ੍ਰਾਲਟਰ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਯੂਰਪੀ ਸੰਘ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਕੇ ਕੱਚਾ ਤੇਲ ਸੀਰੀਆ ਲਿਜਾ ਰਿਹਾ ਸੀ।

330 ਮੀਟਰ ਲੰਬੇ ਗ੍ਰੇਸ-1 ਟੈਂਕਰ ਨੂੰ ਅਜਿਹੇ ਸਮੇਂ ਫੜਿਆ ਗਿਆ ਹੈ ਜਦੋਂ ਈਰਾਨ ਅਤੇ ਯੂਰਪੀ ਸੰਘ ਦੇ ਸਬੰਧ ਸੰਵੇਦਨਸ਼ੀਲ ਦੌਰ ਵਿਚੋਂ ਲੰਘ ਰਹੇ ਹਨ। ਈਰਾਨ ਨੇ ਕਿਹਾ ਕਿ 2015 ਵਿਚ ਪ੍ਰਮਾਣੂੰ ਕਰਾਰ ਵਿਚ ਜਿਸ ਜ਼ਿਆਦਾਤਰ ਯੂਰੇਨੀਅਮ ਪ੍ਰਮੋਸ਼ਨ 'ਤੇ ਸਹਿਮਤੀ ਬਣੀ ਹੈ। ਉਹ ਉਸ ਦੀ ਉਲੰਘਣਾ ਕਰੇਗਾ। ਯੂਰਪੀਅਨ ਸੰਘ ਇਸ 'ਤੇ ਵਿਚਾਰ ਕਰ ਰਿਹਾ ਹੈ ਕਿ ਇਸ ਐਲਾਨ ਤੋਂ ਬਾਅਦ ਅੱਗੇ ਕੀ ਕਾਰਵਾਈ ਕੀਤੀ ਜਾਵੇ। ਜਿਬ੍ਰਾਲਟਰ ਵਿਚ ਵੀਰਵਾਰ ਤੜਕੇ ਪੁਲਸ ਅਤੇ ਸਰਹੱਦੀ ਟੈਕਸ ਏਜੰਸੀਆਂ ਨੇ ਟੈਂਕਰ ਨੂੰ ਰੋਕ ਲਿਆ ਸੀ। ਜਿਬ੍ਰਾਲਟਰ ਸਪੇਨ ਦੇ ਦੱਖਣੀ ਪਾਸੇ 'ਤੇ ਛੋਟਾ ਬਰਤਾਵਨੀ ਖੇਤਰ ਹੈ।


Sunny Mehra

Content Editor

Related News