ਮੈਕਸੀਕੋ ਦੀ ਖਾੜੀ 'ਚ ਤੇਲ ਰਿਸਾਅ ਦਾ ਕਹਿਰ ! ਸੈਂਕੜੇ ਮੀਲ ਤੱਕ ਫੈਲਿਆ; ਸਮੁੰਦਰੀ ਜੀਵਾਂ 'ਤੇ ਮੰਡਰਾਇਆ ਖ਼ਤਰਾ

Friday, Mar 27, 2026 - 05:20 PM (IST)

ਮੈਕਸੀਕੋ ਦੀ ਖਾੜੀ 'ਚ ਤੇਲ ਰਿਸਾਅ ਦਾ ਕਹਿਰ ! ਸੈਂਕੜੇ ਮੀਲ ਤੱਕ ਫੈਲਿਆ; ਸਮੁੰਦਰੀ ਜੀਵਾਂ 'ਤੇ ਮੰਡਰਾਇਆ ਖ਼ਤਰਾ

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਦੀ ਖਾੜੀ ਵਿੱਚ ਮਾਰਚ ਦੇ ਸ਼ੁਰੂ ਵਿੱਚ ਹੋਇਆ ਤੇਲ ਦਾ ਰਿਸਾਅ ਹੁਣ ਇੱਕ ਗੰਭੀਰ ਰੂਪ ਅਖਤਿਆਰ ਕਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰਿਸਾਅ 600 ਕਿਲੋਮੀਟਰ ਤੋਂ ਵੱਧ ਦੇ ਖੇਤਰ ਵਿੱਚ ਫੈਲ ਗਿਆ ਹੈ, ਜਿਸ ਕਾਰਨ ਸੱਤ ਕੁਦਰਤੀ ਸੁਰੱਖਿਅਤ ਖੇਤਰਾਂ 'ਤੇ ਮਾੜਾ ਅਸਰ ਪਿਆ ਹੈ।

ਅਣਪਛਾਤਾ ਜਹਾਜ਼ ਅਤੇ ਕੁਦਰਤੀ ਸਰੋਤ ਬਣੇ ਕਾਰਨ 

ਮੈਕਸੀਕੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰਿਸਾਅ ਇੱਕ ਅਣਪਛਾਤੇ ਜਹਾਜ਼ ਅਤੇ ਦੋ ਕੁਦਰਤੀ ਰਿਸਾਅ ਦੇ ਸਰੋਤਾਂ ਕਾਰਨ ਹੋਇਆ ਹੈ। ਨੌਸੈਨਾ ਸਕੱਤਰ ਐਡਮਿਰਲ ਰੇਮੰਡੋ ਮੋਰਾਲੇਸ ਅਨੁਸਾਰ ਸੈਟੇਲਾਈਟ ਤਸਵੀਰਾਂ ਅਤੇ ਖੇਤਰ ਦੇ ਡੂੰਘੇ ਨਿਰੀਖਣ ਤੋਂ ਬਾਅਦ ਤੇਲ ਰਿਸਾਅ ਦੇ ਇਨ੍ਹਾਂ ਮੁੱਖ ਕਾਰਨਾਂ ਦੀ ਪੁਸ਼ਟੀ ਕੀਤੀ ਗਈ ਹੈ।

'ਪੜ੍ਹੋ ਇਹ ਅਹਿਮ ਖ਼ਬਰ-  'ਮਹਾਜੰਗ' ਦੀ ਤਿਆਰੀ! ਈਰਾਨ ਨੇ ਅਮਰੀਕਾ ਖ਼ਿਲਾਫ਼ ਮੈਦਾਨ 'ਚ ਉਤਾਰੇ 10 ਲੱਖ ਲੜਾਕੇ

ਵੇਰਾਕਰੂਜ਼ ਅਤੇ ਤਾਬਾਸਕੋ ਦੇ ਕੁਦਰਤੀ ਖੇਤਰ ਪ੍ਰਭਾਵਿਤ 

ਵਾਤਾਵਰਣ ਸਕੱਤਰ ਐਲੀਸੀਆ ਬਾਰਸੇਨਾ ਨੇ ਦੱਸਿਆ ਕਿ ਇਸ ਤੇਲ ਰਿਸਾਅ ਕਾਰਨ ਪੂਰਬੀ ਰਾਜ ਵੇਰਾਕਰੂਜ਼ ਅਤੇ ਤਾਬਾਸਕੋ ਦੇ ਸੱਤ ਕੁਦਰਤੀ ਸੁਰੱਖਿਅਤ ਖੇਤਰ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਕਿਸੇ ਬਹੁਤ ਜ਼ਿਆਦਾ 'ਗੰਭੀਰ ਵਾਤਾਵਰਣ ਨੁਕਸਾਨ' ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ, ਪਰ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

6 ਪ੍ਰਜਾਤੀਆਂ ਦੇ ਜੀਵਾਂ 'ਤੇ ਮੰਡਰਾਇਆ ਸੰਕਟ 

ਵਾਤਾਵਰਣ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਪਾਣੀ ਵਿੱਚ ਤੇਲ ਫੈਲਣ ਕਾਰਨ ਘੱਟੋ-ਘੱਟ ਛੇ ਪ੍ਰਜਾਤੀਆਂ ਦੇ ਜੀਵ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਸਮੁੰਦਰੀ ਕੱਛੂ, ਪੰਛੀ ਅਤੇ ਕਈ ਕਿਸਮਾਂ ਦੀਆਂ ਮੱਛੀਆਂ ਸ਼ਾਮਲ ਹਨ। ਇਨ੍ਹਾਂ ਜੀਵਾਂ ਦੀ ਸੁਰੱਖਿਆ ਅਤੇ ਤੇਲ ਨੂੰ ਹੋਰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News