ਅਮਰੀਕਾ ''ਚ ਕੋਰੋਨਾ ਦਾ ਕਹਿਰ, ਓਹੀਓ ਸੂਬੇ ''ਚ ਲੱਗਾ ਕਰਫਿਊ
Wednesday, Nov 18, 2020 - 09:42 AM (IST)
ਓਹੀਓ- ਕੋਰੋਨਾ ਕਾਰਨ ਅਮਰੀਕੀ ਸੂਬੇ ਓਹੀਓ ਵਿਚ 21 ਦਿਨਾਂ ਦਾ ਕਰਫਿਊ ਲਗਾਇਆ ਜਾਵੇਗਾ। ਇਹ ਜਾਣਕਾਰੀ ਓਹੀਓ ਦੇ ਗਵਰਨਰ ਮਾਈਕ ਡੀ ਵਿਨ ਨੇ ਦਿੱਤੀ ਹੈ।
ਮੰਗਲਵਾਰ ਨੂੰ ਉਨ੍ਹਾਂ ਟਵੀਟ ਕੀਤਾ, "ਅਸੀਂ ਓਹੀਓ ਵਿਚ ਕਰਫਿਊ ਲਗਾਉਣ ਜਾ ਰਹੇ ਹਾਂ, ਜੋ ਕਿ ਵੀਰਵਾਰ ਤੋਂ ਸ਼ੁਰੂ ਹੋਵੇਗਾ।" ਇਹ 21 ਦਿਨਾਂ ਲਈ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ 21 ਦਿਨਾਂ ਲਈ ਲਾਗੂ ਰਹੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਹ ਕੋਵਿਡ-19 ਦੀ ਗਤੀ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ। ਉਨ੍ਹਾਂ ਦੱਸਿਆ ਹੈ ਕਿ ਕਰਫਿਊ ਦੌਰਾਨ ਜ਼ਰੂਰੀ ਕੰਮਾਂ ਤੇ ਡਾਕਟਰੀ ਇਲਾਜ ਦੀ ਛੋਟ ਹੋਵੇਗੀ।
ਜਨਤਾ ਕਰਿਆਨੇ ਦੀ ਦੁਕਾਨ 'ਤੇ ਜਾ ਕੇ ਰਾਸ਼ਨ ਖਰੀਦ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ-ਦੂਜੇ ਦੇ ਸੰਪਰਕ ਵਿਚ ਨਾ ਆਉਣ ਅਤੇ ਮਾਸਕ ਪਾ ਕੇ ਰੱਖਣ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਵਿਡ-19 ਕਾਰਨ ਹੁਣ ਤਕ 1.13 ਕਰੋੜ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ ਅਤੇ 2,48,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।