ਡੂੰਘੇ ਪਾਣੀ ਦੀ ਖੱਡ 'ਚ ਡਿੱਗਾ ਲੜਕਾ, ਬਚਾਅ ਮੁਹਿੰਮ ਜਾਰੀ

11/20/2017 11:25:53 AM

ਸਿਡਨੀ (ਬਿਊਰੋ)— ਸੋਮਵਾਰ ਸਵੇਰੇ ਨਿਊ ਸਾਊਥ ਵੇਲਜ਼ ਸੈਂਟਰਲ ਕੋਸਟ ਦੇ ਫਰੇਜ਼ਰ ਪਾਰਕ ਦੇ ਡੂੰਘੇ ਪਾਣੀ ਦੀ ਖੱਡ 'ਚ ਵਿਚ ਇਕ ਲੜਕਾ ਫਸ ਗਿਆ। ਇਕ ਬਚਾਅ ਹੈਲੀਕਾਪਟਰ ਉਸ ਲੜਕੇ ਦੀ ਮਦਦ ਲਈ ਉੱਥੇ ਪਹੁੰਚ ਚੁੱਕਾ ਹੈ। ਪੈਰਾ ਮੈਡੀਕਲ ਅਧਿਕਾਰੀਆਂ ਨੂੰ ਸਵੇਰੇ 10:50 'ਤੇ ਸਨੈਪਰ ਪੁਆਇੰਟ ਰੋਡ 'ਤੇ ਬੁਲਾਇਆ ਗਿਆ। ਸੂਚਨਾ ਮਿਲਦੇ ਹੀ ਅਧਿਕਾਰੀ ਜਲਦੀ ਨਾਲ ਮੌਕੇ 'ਤੇ ਪਹੁੰਚ ਗਏ।

PunjabKesari

ਉੱਧਰ ਲੜਕਾ ਲੱਗਭਗ ਅੱਧੇ ਘੰਟੇ ਤੋਂ ਡੂੰਘੇ ਪਾਣੀ ਵਿਚ ਫਸਿਆ ਹੋਇਆ ਸੀ। ਪੈਰਾ ਮੈਡੀਕਲ ਅਧਿਕਾਰੀ ਲੜਕੇ ਨੂੰ ਬਾਹਰ ਕੱਢਣ ਲਈ ਉਚਿਤ ਕਾਰਵਾਈ ਕਰ ਰਹੇ ਹਨ। ਲੜਕੇ ਦੇ ਦੋ ਦੋਸਤ ਪਹਿਲਾਂ ਹੀ ਸੁਰੱਖਿਅਤ ਬਾਹਰ ਨਿਕਲ ਆਏ ਸਨ।


Related News