ਟਰੰਪ ਅਤੇ ਜੇਡੀ ਵੈਂਸ ਦੀਆਂ ਅਧਿਕਾਰਤ ਤਸਵੀਰਾਂ ਜਾਰੀ
Friday, Jan 17, 2025 - 03:15 PM (IST)
ਵਾਸ਼ਿੰਗਟਨ (ਆਈਏਐਨਐਸ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਉਪ-ਰਾਸ਼ਟਰਪਤੀ ਉਮੀਦਵਾਰ ਜੇਡੀ ਵੈਂਸ ਦੀਆਂ ਅਧਿਕਾਰਤ ਤਸਵੀਰਾਂ ਸੋਮਵਾਰ ਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਦੀ ਇਸ ਨਵੀਂ ਤਸਵੀਰ ਦੀ ਤੁਲਨਾ ਉਨ੍ਹਾਂ ਦੇ 2023 ਦੇ ਮਗਸ਼ਾਟ (ਗ੍ਰਿਫ਼ਤਾਰੀ ਫੋਟੋ) ਨਾਲ ਕੀਤੀ ਜਾ ਰਹੀ ਹੈ, ਜੋ ਕਿ ਫੁਲਟਨ ਕਾਉਂਟੀ ਜੇਲ੍ਹ ਵਿੱਚ ਲਈ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ H-1B ਵੀਜ਼ਾ ਧਾਰਕਾਂ ਨੂੰ 'ਚਿਤਾਵਨੀ', 20 ਜਨਵਰੀ ਤੋਂ ਪਹਿਲਾਂ ਅਮਰੀਕਾ ਵਾਪਸ ਜਾਓ
ਇਹ ਫੋਟੋ ਉਸ ਸਮੇਂ ਲਈ ਗਈ ਸੀ ਜਦੋਂ ਟਰੰਪ 'ਤੇ ਜਾਰਜੀਆ ਰਾਜ ਵਿੱਚ ਜੋਅ ਬਾਈਡੇਨ ਖ਼ਿਲਾਫ਼ 2020 ਦੀਆਂ ਚੋਣਾਂ ਵਿੱਚ ਆਪਣੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਦੋਸ਼ ਨੂੰ ਟਰੰਪ ਨੇ ਰੱਦ ਕਰ ਦਿੱਤਾ ਸੀ। ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਕਵਾਡ੍ਰਿਕੋਸ ਡ੍ਰਿਸਕਿਲ ਨੇ ਬੀ.ਬੀ.ਸੀ ਨੂੰ ਦੱਸਿਆ,"ਟਰੰਪ ਇਸ ਅਕਸ ਨਾਲ ਸ਼ਾਇਦ ਕਾਨੂੰਨੀ ਸੰਕਟ ਦੇ ਇਸ ਪਲ ਨੂੰ ਤਾਕਤ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਵਿੱਚ ਬਦਲ ਰਹੇ ਹਨ।'Ä ਗੌਰਤਲਬ ਹੈ ਕਿ ਇਹ ਤਸਵੀਰਾਂ ਉਦੋਂ ਜਾਰੀ ਕੀਤੀਆਂ ਗਈਆਂ ਹਨ ਜਦੋਂ ਟਰੰਪ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਹਨ। ਇਹ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।