ਮਈ ਮਗਰੋਂ ਸੈਂਕੜਾਂ ਬੱਚੇ ਆਪਣੇ ਪਰਿਵਾਰਾਂ ਨੂੰ ਮਿਲੇ : ਅਧਿਕਾਰੀ

06/22/2018 5:47:26 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ-ਮੈਕਸੀਕੋ ਸੀਮਾ 'ਤੇ ਪਰਿਵਾਰਾਂ ਨੂੰ ਵੱਖ ਕਰ ਦਿੱਤੇ ਜਾਣ ਮਗਰੋਂ 2,300 ਤੋਂ ਜ਼ਿਆਦਾ ਬੱਚਿਆਂ ਵਿਚੋਂ ਕਰੀਬ 500 ਨੂੰ ਮਈ ਮਗਰੋਂ ਉਨ੍ਹਾਂ ਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ ਹੈ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲੇ ਵੀ ਉਸ ਨੀਤੀ ਨੂੰ ਲੈ ਕੇ ਭਰਮ ਬਰਕਰਾਰ ਹੈ ਜੋ ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਹਰ ਸ਼ਖਸ 'ਤੇ ਮੁਕੱਦਮਾ ਚਲਾਉਣ ਨਾਲ ਸੰਬੰਧਿਤ ਹੈ। ਇਹ ਵੀ ਸਾਫ ਨਹੀਂ ਹੈ ਕਿ ਕਰੀਬ 500 ਬੱਚਿਆਂ ਵਿਚੋਂ ਕਿੰਨੇ ਹਾਲੇ ਵੀ ਆਪਣੇ ਪਰਿਵਾਰ ਸਮੇਤ ਹਿਰਾਸਤ ਵਿਚ ਹਨ। ਫੈਡਰਲ ਏਜੰਸੀਆਂ ਉਨ੍ਹਾਂ ਬੱਚਿਆਂ ਲਈ ਕੇਂਦਰੀ ਏਕੀਕਰਣ ਪ੍ਰਕਿਰਿਆ ਸਥਾਪਿਤ ਕਰਨ 'ਤੇ ਵਿਚਾਰ ਕਰ ਰਹੀ ਹੈ ਜੋ ਆਪਣੇ ਪਰਿਵਾਰਾਂ ਤੋਂ ਵੱਖ ਹਨ ਅਤੇ ਉਨ੍ਹਾਂ ਦੇ ਪਰਿਵਾਰ ਟੈਕਸਾਸ ਦੇ ਉੱਤਰ ਵਿਚ ਪੋਰਟ ਈਸਾਬੇਲ ਡਿਟੇਂਸ਼ਨ ਸੈਂਟਰ ਵਿਚ ਬੰਦ ਹਨ।


Related News