ਦਫਤਰ ''ਚ ਮੌਜੂਦ ਧੂੜ-ਧੂੰਏਂ ਤੋਂ ਹੁੰਦੀ ਹੈ ਫੇਫੜਿਆਂ ਦੀ ਬੀਮਾਰੀ : ਰਿਪੋਰਟ

06/02/2019 3:13:40 PM

ਸੈਨ ਫਰਾਂਸਿਸਕੋ— ਵਿਗਿਆਨੀਆਂ ਨੇ ਫੇਫੜਿਆਂ ਨਾਲ ਸਬੰਧਤ ਬੀਮਾਰੀਆਂ ਦੇ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਲਿਆਂਦੇ ਹਨ। ਇਕ ਤਾਜਾ ਰਿਸਰਚ ਮੁਤਾਬਕ 10 'ਚੋਂ ਘੱਟੋ-ਘੱਟ ਇਕ ਵਿਅਕਤੀ ਨੂੰ ਅਜਿਹੀ ਬੀਮਾਰੀ ਆਪਣੇ ਕੰਮ ਦੌਰਾਨ ਹੁੰਦੀ ਹੈ। ਬੀਮਾਰੀਆਂ ਦਾ ਕਾਰਨ ਕੰਮ ਵਾਲੇ ਥਾਂ 'ਤੇ ਧੂੜ, ਧੂੰਏਂ ਅਤੇ ਹੋਰ ਸੂਖਮ ਕਣ ਹੁੰਦੇ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਦੇ ਪਾਲ ਡੀ. ਬਲੇਂਕ ਨੇ ਕਿਹਾ,''ਫੇਫੜੇ ਦੀਆਂ ਬੀਮਾਰੀਆਂ 'ਚ ਦਫਤਰ ਦੀ ਭੂਮਿਕਾ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ ਹੈ।''

ਇਹ ਅਣਦੇਖੀ ਨਾ ਕੇਵਲ ਬੀਮਾਰੀਆਂ ਦੀ ਜਾਂਚ ਅਤੇ ਇਲਾਜ 'ਚ ਰੁਕਾਵਟ ਪਾਉਂਦੀ ਹੈ ਸਗੋਂ ਅਣਦੇਖੀ ਦੇ ਚਲਦਿਆਂ ਲੋਕ ਬਚਾਅ ਦੇ ਜ਼ਰੂਰੀ ਕਦਮ ਵੀ ਨਹੀਂ ਚੁੱਕਦੇ। ਰਿਸਰਚ ਮੁਤਾਬਕ ਅਸਥਮਾ ਦੇ 16 ਫੀਸਦੀ, ਕ੍ਰੋਨਿਕ ਆਬਸਟ੍ਰਕਿਟਵ ਪਲਮਨਰੀ ਬੀਮਾਰੀ ਦੇ 14 ਫੀਸਦੀ ਅਤੇ ਬ੍ਰੋਂਕਾਇਟਸ ਦੇ 13 ਫੀਸਦੀ ਮਾਮਲਿਆਂ 'ਚ ਦਫਤਰ ਦੀਆਂ ਸਥਿਤੀਆਂ ਜ਼ਿੰਮੇਵਾਰ ਪਾਈਆਂ ਗਈਆਂ। ਕੁੱਝ ਬੀਮਾਰੀਆਂ 'ਚ ਇਕ-ਤਿਹਾਈ ਮਾਮਲੇ ਦਫਤਰ ਦੀਆਂ ਸਥਿਤੀਆਂ ਨਾਲ ਜੁੜੇ ਪਾਏ ਗਏ। 


Related News