ਕੈਂਸਰ ਲਈ ਸਮੋਕਿੰਗ ਨਾਲੋਂ ਜ਼ਿਆਦਾ ਮੋਟਾਪਾ ਹੈ ਜ਼ਿੰਮੇਵਾਰ

07/04/2019 5:40:57 PM

ਲੰਡਨ— ਹਾਲ ਹੀ 'ਚ ਇਕ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਟੇ ਲੋਕਾਂ 'ਚ ਕੈਂਸਰ ਹੋਣ ਦਾ ਖਤਰਾ, ਸਿਗਰਟਨੋਸ਼ੀ ਯਾਨੀ ਸਮੋਕਿੰਗ ਕਰਨ ਵਾਲਿਆਂ ਦੇ ਮੁਕਾਬਲੇ 'ਚ ਕਈ ਗੁਣਾ ਵਧ ਹੁੰਦਾ ਹੈ। ਯੂ.ਕੇ. ਦੇ ਕੈਂਸਰ ਰਿਸਰਚ ਵਲੋਂ ਇਹ ਸਟੱਡੀ ਕਰਵਾਈ ਗਈ ਸੀ। ਸਟੱਡੀ ਮੁਤਾਬਕ, ਯੂ.ਕੇ. ਦੇ ਲੱਗਭਗ ਇਕ ਤਿਹਾਈ ਲੋਕ ਮੋਟਾਪੇ ਦੇ ਸ਼ਿਕਾਰ ਹਨ ਜਦਕਿ ਸਮੋਕਿੰਗ ਹੁਣ ਵੀ ਕੈਂਸਰ ਦੇ ਉਨ੍ਹਾਂ ਕਾਰਕਾਂ 'ਚ ਸ਼ਾਮਲ ਹਨ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।

ਯੂ.ਕੇ. 'ਚ ਪੇਟ ਦੇ ਕੈਂਸਰ ਦੇ 1900 ਮਾਮਲੇ
ਯੂ.ਕੇ. ਦੇ ਹਰ ਸਾਲ ਸਮੋਕਿੰਗ ਦੇ ਮੁਕਾਲਬੇ 'ਚ ਪੇਟ ਦੇ ਕੈਂਸਰ ਦੇ 1900 ਮਾਮਲੇ ਸਾਹਮਣੇ ਆਉਂਦੇ ਹਨ ਜਿਸ ਦੇ ਕਾਰਨ ਲੋਕਾਂ ਦਾ ਹਰ ਦਿਨ ਵਧਦਾ ਭਾਰ ਹੈ। ਮੋਟਾਪੇ ਕਾਰਨ ਕਿਡਨੀ ਦਾ ਕੈਂਸਰ, ਓਵਰੀ ਦਾ ਕੈਂਸਰ ਅਤੇ ਲਿਵਰ ਦੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।

ਸੈਲਸ ਦੇ ਨੁਕਸਾਨ ਨਾਲ ਕੈਂਸਰ ਦਾ ਖਤਰਾ ਵੱਧਦੈ
ਸਰੀਰ 'ਚ ਮੌਜੂਦ ਐਕਸਟਰਾ ਫੈਟ ਦਿਮਾਗ ਨੂੰ ਇਹ ਸਿਗਨਲ ਭੇਜਦੇ ਹਨ ਕਿ ਉਨ੍ਹਾਂ ਨੂੰ ਸੇਲਸ ਨੂੰ ਜਲਦੀ-ਜਲਦੀ ਅਤੇ ਜ਼ਿਆਦਾ ਤੋੜਨ ਦੀ ਲੋੜ ਹੈ ਅਤੇ ਇਸ ਨਾਲ ਸੈਲਸ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਕੈਂਸਰ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਕੈਂਸਰ ਅਤੇ ਮੋਟਾਪੇ ਵਿਚਾਲੇ ਸਬੰਧ ਨੂੰ ਲੈ ਕੇ ਜਾਗਰੁਕਤਾ ਫੈਲਾਉਣ ਦੀ ਲੋੜ ਹੈ।

ਮੋਟਾਪੇ ਦੇ ਰੇਟ 'ਚ ਤੇਜ਼ੀ ਨਾਲ ਹੋ ਰਿਹੈ ਹੈ ਵਾਧਾ
ਇਸ ਸਟੱਡੀ 'ਚ ਤੰਮਾਕੂ ਤੁਲਨਾ ਖਾਣ ਨਾਲ ਨਹੀਂ ਕੀਤੀ ਗਈ ਹੈ ਸਗੋਂ ਸਿਗਰਟਨੋਸ਼ੀ ਅਤੇ ਮੋਟਾਪੇ ਦੀ ਤੁਲਨਾ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਹੈਲਦੀ ਹੈਬਿਟਸ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਸਟੱਡੀ ਦੇ ਲੀਡ ਖੋਜਕਾਰ ਮਿਸ਼ੇਲ ਕਹਿੰਦੇ ਹਨ ਕਿ ਸਮੋਕਿੰਗ ਰੇਟ ਭਾਵੇਂ ਹੀ ਡਿੱਗ ਰਿਹਾ ਹੋ ਪਰ ਮੋਟਾਪੇ ਦੇ ਰੇਟ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸਦਾ ਸਿੱਧਾ ਅਸਰ ਨੈਸ਼ਨਲ ਹੈਲਥ ਕ੍ਰਾਈਸਿਸ 'ਤੇ ਦਿਖ ਰਿਹਾ ਹੈ। ਸਾਡੇ ਬੱਚੇ ਆਉਣ ਵਾਲੇ ਸਮੇਂ 'ਚ ਭਾਵੇਂ ਹੀ ਸਮੋਕ-ਫਰੀ ਵਾਤਾਵਰਣ 'ਚ ਰਹਿਣ ਪਰ ਬਚਪਨ 'ਚ ਹੀ ਮੋਟਾਪੇ ਦੀ ਸਮੱਸਿਆ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੱਲ ਧੱਕ ਰਹੀ ਹੈ। ਵਿਗਿਆਨੀਆਂ ਨੇ ਹੁਣ ਤੱਕ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਮੋਟਾਪੇ ਕਾਰਨ ਇਕ ਦੋ ਨਹੀਂ ਸਗੋਂ 13 ਤਰ੍ਹਾਂ ਦਾ ਕੈਂਸਰ ਹੁੰਦਾ ਹੈ। ਲਿਹਾਜਾ ਇਸ ਮਾਮਲੇ 'ਚ ਅਤੇ ਰਿਸਰਚ ਦੀ ਲੋੜ ਹੈ ਕਿ ਕਿਸ ਤਰ੍ਹਾਂ ਸਰੀਰ ਦਾ ਵਾਧੂ ਫੈਟ ਕੈਂਸਰ ਲਈ ਜ਼ੇਮਵਾਰ ਹੈ।


Baljit Singh

Content Editor

Related News