ਕੈਂਸਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਮੋਟਾਪਾ
Saturday, Dec 28, 2019 - 01:34 PM (IST)

ਸਿਡਨੀ- ਮੋਟਾਪੇ ਤੇ ਜ਼ਿਆਦਾ ਵਜ਼ਨ ਵਾਲੇ ਲੋਕ ਹੋਰਾਂ ਦੀ ਤੁਲਨਾ ਵਿਚ ਕੈਂਸਰ ਦੀ ਲੜਾਈ ਬਿਹਤਰ ਤਰੀਕੇ ਨਾਲ ਲੜ ਸਕਦੇ ਹਨ। ਇਹ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਜਿਹਨਾਂ ਲੋਕਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਤੇ ਬਾਡੀ ਮਾਸ ਇੰਡੈਕਸ ਹਾਈ ਰਹਿੰਦਾ ਹੈ, ਉਹਨਾਂ ਵਿਚ ਕੈਂਸਰ ਨਾਲ ਲੜਨ ਦੀ ਸਮਰਥਾ ਜ਼ਿਆਦਾ ਰਹਿੰਦੀ ਹੈ।
ਨਾਨ ਸਮਾਲ ਸੈਲ ਲੰਗਸ ਕੈਂਸਰ ਦੇ ਲਈ ਇਕ ਆਮ ਇਮਿਊਨੋਥੈਰੇਪੀ ਇਲਾਜ 'ਐਟਿਜੋਲਿਜੁਮਾਬ' ਦੇ ਪਰੀਖਣਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਆਸਟਰੇਲੀਆ ਦੀ ਫਲਿੰਡਰਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਤਾ ਲਾਇਆ ਕਿ ਹਾਈ ਬਾਡੀ ਮਾਸ ਇੰਡੈਕਸ ਵਾਲੇ ਰੋਗੀਆਂ 'ਤੇ ਇਹ ਥੈਰੇਪੀ ਬੇਹੱਦ ਕਾਰਗਰ ਹੈ। ਇਸ ਅਧਿਐਨ ਦੇ ਮੁੱਖ ਰਿਸਰਚਰ ਤੇ ਯੂਨੀਵਰਸਿਟੀ ਦੇ ਰਿਸਰਚ ਸਟੂਡੈਂਟ ਗਣੇਸ਼ਨ ਕਿਚੇਨਦਾਸ ਨੇ ਕਿਹਾ ਕਿ ਇਹ ਦਿਲਚਸਪ ਨਤੀਜੇ ਹਨ ਤੇ ਇਹ ਕੈਂਸਰ ਤੇ ਹੋਰ ਕੈਂਸਰ-ਰੋਕੂ ਦਵਾਈਆਂ ਦੀ ਜਾਂਚ ਕਰਨ ਦੀ ਸਮਰਥਾ ਨੂੰ ਵਧਾਉਂਦਾ ਹੈ।