ਓਬਾਮਾ ਦੇ ਚੋਣ ਅਭਿਆਨ 'ਚ ਵਿੱਤ ਨਿਯਮਾਂ ਦੇ ਉਲੰਘਣ ਦਾ ਆਸਾਨੀ ਨਾਲ ਹੋਇਆ ਹੱਲ : ਟਰੰਪ

Thursday, Aug 23, 2018 - 01:45 AM (IST)

ਓਬਾਮਾ ਦੇ ਚੋਣ ਅਭਿਆਨ 'ਚ ਵਿੱਤ ਨਿਯਮਾਂ ਦੇ ਉਲੰਘਣ ਦਾ ਆਸਾਨੀ ਨਾਲ ਹੋਇਆ ਹੱਲ : ਟਰੰਪ

ਨਿਊਯਾਰਕ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਚੋਣ ਅਭਿਆਨ 'ਚ ਵੀ ਵਿੱਤ ਨਿਯਮਾਂ ਦੀ ਉਲੰਘਣ ਹੋਈ ਸੀ ਪਰ ਉਸ ਦਾ ਆਸਾਨੀ ਨਾਲ ਹੱਲ ਕਰ ਦਿੱਤਾ ਗਿਆ। ਟਰੰਪ ਦੀ ਇਸ ਟਿੱਪਣੀ ਤੋਂ ਇਕ ਦਿਨ ਪਹਿਲਾਂ ਹੀ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੇ ਉਨ੍ਹਾਂ ਨੂੰ ਪਰੇਸ਼ਾਨੀ 'ਚ ਪਾਉਂਦੇ ਹੋਏ ਹੈਰਾਨ ਕਰ ਦੇਣ ਵਾਲਾ ਇਕਬਾਲ ਕੀਤਾ ਸੀ।


ਕੋਹੇਨ ਨੇ ਪ੍ਰਚਾਰ ਅਭਿਆਨ ਦੌਰਾਨ 2 ਔਰਤਾਂ ਨੂੰ ਟਰੰਪ ਨਾਲ ਉਨ੍ਹਾਂ ਦੇ ਸਖਤ ਸੰਬੰਧਾਂ 'ਤੇ ਚੁੱਪੀ ਸਾਧਣ ਲਈ ਪੈਸੇ ਦੇਣ ਦੀ ਗੱਲ ਸਵੀਕਾਰ ਕੀਤੀ ਸੀ। ਟਰੰਪ ਨੇ ਬੁੱਧਵਾਰ ਨੂੰ ਕਈ ਟਵੀਟ ਕੀਤੇ ਅਤੇ ਕੋਹੇਨ ਦੀ ਨਿੰਦਾ ਕੀਤੀ। ਟਰੰਪ ਨੇ ਆਖਿਆ ਕਿ ਕੋਹੇਨ ਚੰਗੇ ਵਕੀਲ ਨਹੀਂ ਹਨ ਅਤੇ ਕਹਾਣੀਆਂ ਬਣਾ ਰਹੇ ਹਨ। ਉਨ੍ਹਾਂ ਨੇ ਆਪਣੇ ਚੋਣ ਅਭਿਆਨ ਪ੍ਰਮੁੱਖ ਪਾਲ ਮਨਾਫੋਰਟ ਦੀ ਤਰੀਫ ਕਰਦੇ ਹੋਏ ਉਨਾਂ ਨੂੰ ਸਾਹਸੀ ਵਿਅਕਤੀ ਦੱਸਿਆ। ਟਰੰਪ ਨੇ ਟਵੀਟ ਕੀਤਾ ਕਿ ਜੇਕਰ ਕੋਈ ਚੰਗਾ ਵਕੀਲ ਭਾਲ ਰਿਹਾ ਹੈ ਤਾਂ ਉਹ ਉਨ੍ਹਾਂ ਨੂੰ ਸੁਝਾਅ ਦੇਣਗੇ ਕਿ ਕੋਹੇਨ ਦੀ ਸੇਵਾ ਨਾ ਲੈਣ। ਉਨ੍ਹਾਂ ਕਿਹਾ ਕਿ ਓਬਾਮਾ ਦੇ ਚੋਣ ਅਭਿਆਨ 'ਚ ਵਿੱਤ ਨਿਯਮਾਂ ਦਾ ਵੱਡਾ ਉਲੰਘਣ ਹੋਇਆ ਸੀ ਅਤੇ ਉਸ ਦਾ ਆਸਾਨੀ ਨਾਲ ਹੱਲ ਹੋ ਗਿਆ ਸੀ।


Related News