ਕੈਨੇਡਾ ''ਚ ਇਸ ਪੇਸ਼ੇ ਦੇ ਲੋਕਾਂ ਦਾ ਕੀਤਾ ਜਾਂਦਾ ਹੈ ਜ਼ਿਆਦਾ ਸਨਮਾਨ, ਰਾਜਨੇਤਾਵਾਂ ਨੂੰ ਨਹੀਂ ਮੰਨਦੇ ਕੁਝ
Friday, Jun 16, 2017 - 03:52 PM (IST)

ਓਟਾਵਾ— ਜੇਕਰ ਤੁਸੀਂ ਕੈਨੇਡਾ ਵਿਚ ਹੋ ਤਾਂ ਚਾਹੁੰਦੇ ਹੋ ਕਿ ਉਥੇ ਤੁਹਾਡਾ ਸਨਮਾਨ ਕੀਤਾ ਜਾਵੇ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੈਨੇਡਾ ਵਿਚ ਸਭ ਤੋਂ ਜ਼ਿਆਦਾ ਸਨਮਾਨ ਕੀਤੇ ਜਾਣ ਵਾਲੇ ਪੇਸ਼ਿਆਂ ਬਾਰੇ। ਕੈਨੇਡਾ ਵਿਚ ਨਰਸਾਂ ਦਾ ਸਭ ਤੋਂ ਜ਼ਿਆਦਾ ਸਨਮਾਨ ਕੀਤਾ ਜਾਂਦਾ ਹੈ। ਇਕ ਸਰਵੇਖਣ ਮੁਤਾਬਕ ਇਹ ਪੇਸ਼ਾ ਇੱਥੇ ਸਭ ਤੋਂ ਜ਼ਿਆਦਾ ਸਨਮਾਨਤ ਹੈ। ਲਗਾਤਾਰ ਦੂਜੇ ਸਾਲ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ।
ਇਨਸਾਈਟ ਵੈਸਟ ਨੇ ਇਹ ਸਾਲਾਨਾ ਸਰਵੇਖਣ ਕਰਵਾਇਆ ਹੈ ਅਤੇ ਕੈਨੇਡੀਅਨਾਂ ਨੂੰ ਵੱਖ-ਵੱਖ ਪੇਸ਼ਿਆਂ ਬਾਰੇ ਪੁੱਛਿਆ ਕਿ ਉਹ ਇਨ੍ਹਾਂ ਵਿਚ ਸ਼ਾਮਲ ਲੋਕਾਂ ਦਾ ਕਿੰਨਾਂ ਸਨਮਾਨ ਕਰਦੇ ਹਨ। 92 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਨਰਸਾਂ ਦਾ ਸਭ ਤੋਂ ਜ਼ਿਆਦਾ ਸਨਮਾਨ ਕਰਦੇ ਹਨ। 89 ਫੀਸਦੀ ਡਾਕਟਰਾਂ, 89 ਫੀਸਦੀ ਵਿਗਿਆਨੀਆਂ, 88 ਫੀਸਦੀ ਲੋਕ ਕਿਸਾਨਾਂ ਦਾ ਵਧੇਰੇ ਸਨਮਾਨ ਕਰਦੇ ਹਨ। 85 ਫੀਸਦੀ ਲੋਕ ਅਧਿਆਪਕਾਂ ਅਤੇ 75 ਫੀਸਦੀ ਲੋਕ ਪੁਲਸ ਵਾਲਿਆਂ ਦਾ ਸਨਮਾਨ ਕਰਦੇ ਹਨ। 62 ਫੀਸਦੀ ਲੋਕ ਪੱਤਰਕਾਰਿਤਾ ਦੇ ਪੇਸ਼ੇ ਦਾ ਸਨਮਾਨ ਕਰਦੇ ਹਨ।
ਦੂਜੇ ਪਾਸੇ ਕੈਨੇਡਾ ਦੇ ਲੋਕ ਰਾਜਨੇਤਾਵਾਂ ਦਾ ਜ਼ਿਆਦਾ ਸਨਮਾਨ ਨਹੀਂ ਕਰਦੇ। 72 ਫੀਸਦੀ ਲੋਕਾਂ ਦੀ ਰਾਇ ਰਾਜਨੇਤਾਵਾਂ ਬਾਰੇ ਸਹੀ ਨਹੀਂ ਹੈ। ਇਹ ਸਰਵੇਖਣ 1257 ਕੈਨੇਡੀਅਨਾਂ 'ਤੇ ਕੀਤਾ ਗਿਆ ਸੀ।