ਕੋਰੋਨਾ ਸਮੇਂ ਬ੍ਰਿਟਿਸ਼ PM ਦੀ ਜਾਨ ਬਚਾਉਣ ਵਾਲੀ ਨਰਸ ਨੇ ਆਪਣੇ ਅਹੁਦੇ ਤੋਂ ਇਸ ਕਾਰਣ ਦਿੱਤਾ ਅਸਤੀਫਾ

05/19/2021 2:14:56 AM

ਲੰਡਨ-ਪਿਛਲੇ ਸਾਲ ਕੋਰੋਨਾ ਇਨਫੈਕਟਿਡ ਹੋਏ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਨਰਸ ਨੇ ਆਪਣੀ ਨੌਕਰੀ ਅਤੇ ਯੂ.ਕੇ. ਦੀ ਸਿਹਤ ਸੇਵਾ ਤੋਂ ਅਸਤੀਫਾ ਦੇ ਦਿੱਤਾ ਹੈ। ਨਰਸ ਨੇ ਇਹ ਕਦਮ ਫਰੰਟਲਾਈਨ ਮੁਲਾਜ਼ਮਾਂ ਦੇ ਸਨਮਾਨ 'ਚ ਅਤੇ ਸਰਕਾਰ ਦੇ ਵਿਰੋਧ 'ਚ ਚੁੱਕਿਆ ਹੈ। ਅਸੀਂ ਗੱਲ ਕਰ ਰਹੇ ਹਾਂ ਨਿਊਜ਼ੀਲੈਂਡ 'ਚ ਜਨਮੀ ਜੈਨੀ ਮੈਕਗੀ ਦੀ।

ਜੈਨੀ ਮੈਕਗੀ ਉਨ੍ਹਾਂ ਦੋ ਨਰਸਾਂ 'ਚੋਂ ਇਕ ਸੀ ਜਿਨ੍ਹਾਂ ਨੇ ਬੋਰਿਸ ਜਾਨਸਨ ਨੂੰ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਸੈਂਟਰਲ ਲੰਡਨ ਦੇ ਇਕ ਹਸਪਤਾਲ 'ਚ ਇਲਾਜ ਕੀਤਾ ਸੀ।ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸਿਹਤਮੰਦ ਹੋਣ ਤੋਂ ਬਾਅਦ ਜੈਨੀ ਮੈਕਗੀ ਅਤੇ ਦੂਜੀ ਨਰਸ ਦਾ ਨਾਂ ਲੈਂਦੇ ਹੋਏ ਕਿਹਾ ਸੀ ਕਿ ਸਿਰਫ ਉਨ੍ਹਾਂ ਦੀ ਦੇਖ ਭਾਲ ਦੇ ਚੱਲਦੇ ਮੈਂ ਠੀਕ ਹੋ ਪਾਇਆ ਹਾਂ। ਪਰ ਉਨ੍ਹਾਂ ਦੀ ਸਰਕਾਰ ਨੂੰ ਉਸ ਵੇਲੇ ਤੋਂ ਨਰਸਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹਾਂ। ਨਰਸਾਂ ਦਾ ਸਰਕਾਰ ਵਿਰੁੱਧ ਇਹ ਰੋਸ ਸਿਰਫ ਇਕ ਫੀਸਦੀ ਤਨਖਾਹ ਵਾਧੇ ਦੇ ਵਿਰੋਧ 'ਚ ਹੈ।

ਇਹ ਵੀ ਪੜ੍ਹੋ-ਗਾਜ਼ਾ ਦੀ ਇਮਾਰਤ 'ਤੇ ਹਮਲੇ ਦੇ ਬਾਰੇ 'ਚ ਇਜ਼ਰਾਈਲ ਨੇ ਅਮਰੀਕਾ ਨੂੰ ਦਿੱਤੀ ਸੀ ਸੂਚਨਾ

ਮੈਕਗੀ ਨੇ ਟੀ.ਵੀ. ਚੈਨਲ ਨੂੰ ਕਿਹਾ ਕਿ ਸਾਨੂੰ ਸਨਮਾਨ ਨਹੀਂ ਮਿਲ ਰਿਹਾ ਹੈ ਜਿਸ ਦੇ ਅਸੀਂ ਹੱਕਦਾਰ ਹਾਂ। ਮੈਂ ਇਸ ਰਵੱਈਏ ਕਾਰਣ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮੈਕਗੀ ਨੇ ਪਿਛਲੀ ਜੁਲਾਈ 'ਚ ਡਾਊਨਿੰਗ ਸਟ੍ਰੀਟ 'ਤੇ ਫੋਟੋ ਕਲਿੱਕ ਕਰਵਾਉਣ ਦੇ ਮੌਕੇ ਨੂੰ ਵੀ ਛੱਡ ਦਿੱਤਾ ਸੀ। ਉਨ੍ਹਾਂ ਨੇ ਇਸ 'ਚ ਹਿੱਸਾ ਲੈਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਦਾ ਹੋਰ ਬਹੁਤ ਸਾਰੀਆਂ ਨਰਸਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਬਹੁਤ ਪ੍ਰਭਾਵੀ ਢੰਗ ਨਾਲ ਅਗਵਾਈ ਨਹੀਂ ਕੀਤੀ ਹੈ। ਹਮੇਸ਼ਾ ਫੈਸਲੇ ਦੀ ਸਥਿਤੀ ਬਣੀ ਰਹੀ ਅਤੇ ਸਰਕਾਰ ਹਮੇਸ਼ਾ ਗੋਲਮੋਲ ਸੰਦੇਸ਼ ਦਿੰਦੀ ਰਹੀ।

ਇਹ ਵੀ ਪੜ੍ਹੋ-ਚੀਨ ਨੇ ਅਫਗਾਨ ਸ਼ਾਂਤੀ ਗੱਲਬਾਤ ਆਯੋਜਿਤ ਕਰਨ ਦੀ ਕੀਤੀ ਪੇਸ਼ਕਸ਼

ਇਹ ਸਾਰਾ ਕੁਝ ਬਹੁਤ ਪ੍ਰੇਸ਼ਾਨ ਕਰਨ ਵਾਲਾ ਸੀ। ਮੈਕਗੀ ਦੇ ਅਸਤੀਫੇ 'ਤੇ ਮੁੱਖ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਰ ਨੇ ਕਿਹਾ ਕਿ ਮੈਕਗੀ ਦਾ ਅਸਤੀਫਾ ਬੋਰਿਸ ਜਾਸਨਸ 'ਤੇ ਇਕ ਭਿਆਨਕ ਤੋਹਮਤ ਹੈ ਜੋ ਦਰਸ਼ਾਉਂਦਾ ਹੈ ਕਿ ਜਾਨ ਬਚਾਉਣ ਵਾਲੇ ਦੇ ਪ੍ਰਤੀ ਵੀ ਜਾਨਸਨ ਦਾ ਰਵੱਈਆ ਕਿੰਨਾ ਉਲਟ ਹੈ। ਉਥੇ, ਡਾਊਨਿੰਗ ਸਟ੍ਰੀਟ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਸਰਕਾਰ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੇ ਮੁਲਾਜ਼ਮਾਂ ਦੇ ਸਮਰਥਨ 'ਚ ਪੂਰੇ ਤਾਕਤ ਨਾਲ ਸਾਰਾ ਕੁਝ ਕਰੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਐੱਨ.ਐੱਚ.ਐੱਸ. ਦੇ ਮੁਲਾਜ਼ਮਾਂ ਨੂੰ ਤਨਖਾਰ ਫ੍ਰੀਜ਼ ਤੋਂ ਬਾਹਰ ਰੱਖਿਆ ਗਿਆ ਜਦਕਿ ਹੋਰ ਜਨਤਕ ਖੇਤਰ ਦੇ ਮਜ਼ਦੂਰ ਇਸ ਨਾਲ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ-ਮਿਸਰ ਨੇ ਗਾਜ਼ਾ ਦੇ ਮੁੜ ਨਿਰਮਾਣ ਕਾਰਜਾਂ ਲਈ 50 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News