ਭੋਜਨ ਦੀ ਕਮੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ 2021 ''ਚ ਉੱਚ ਪੱਧਰ ''ਤੇ ਰਹੀ : UN

Wednesday, May 04, 2022 - 07:45 PM (IST)

ਰੋਮ-ਸੰਯੁਕਤ ਰਾਸ਼ਟਰ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਸਾਲ ਅਜਿਹੇ ਲੋਕਾਂ ਦੀ ਗਿਣਤੀ ਉੱਚ ਪੱਧਰ 'ਤੇ ਪਹੁੰਚ ਗਈ ਹੈ ਜੋ ਰੋਜ਼ਾਨਾ ਆਧਾਰ 'ਤੇ ਭਰਪੂਰ ਭੋਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਸਨ। ਇਸ ਦੇ ਨਾਲ ਹੀ ਗਲੋਬਲ ਬਾਡੀ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ-ਯੂਕ੍ਰੇਨ ਯੁੱਧ ਕਾਰਨ ਗਲੋਬਲ ਭੋਜਨ ਉਤਪਾਦਨ ਦੇ ਪ੍ਰਭਾਵਿਤ ਹੋਣ ਕਾਰਨ ਇਸ ਗਿਣਤੀ ਦੇ 'ਭਿਆਨਕ' ਪੱਧਰ 'ਤੇ ਪਹੁੰਚਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ :- IPS ਅਧਿਕਾਰੀ ਸੁਖਚੈਨ ਗਿੱਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸੰਭਾਲਣਗੇ ਇਹ ਅਹੁਦਾ

ਸੰਯੁਕਤ ਰਾਸ਼ਟਰ ਨੇ ਕਿਹਾ ਕਿ 2021 'ਚ 53 ਦੇਸ਼ਾਂ ਦੇ ਕਰੀਬ 19.3 ਕਰੋੜ ਲੋਕਾਂ ਨੂੰ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕਿਹਾ ਕਿ ਇਸ ਦੇ ਤਿੰਨ ਕਾਰਨਾਂ ਕਾਰਨ ਸੰਘਰਸ਼, ਪ੍ਰਤੀਕੂਲ ਮੌਸਮ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਆਰਥਿਕ ਪ੍ਰਭਾਵ ਸ਼ਾਮਲ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਰੋਜ਼ਾਨਾ ਭਰਪੂਰ ਭੋਜਨ ਦੀ ਕਮੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 'ਚ ਪਿਛਲੇ ਸਾਲ ਚਾਰ ਕਰੋੜ ਦਾ ਵਾਧਾ ਹੋਇਆ ਜੋ ਕਈ ਸਾਲਾਂ 'ਚ ਸਾਲਾਨਾ ਵਾਧੇ ਦੀ 'ਚਿੰਤਾਜਨਕ ਰੁਝਾਨ' ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :-ਦੋ ਵਹੁਟੀਆਂ ਦੀ ਨੋਕ ਝੋਕ ਨਾਲ ਭਰੀ ਦਿਲਚਸਪ ਫ਼ਿਲਮ ਹੋਵੇਗੀ ‘ਸੌਂਕਣ-ਸੌਂਕਣੇ’

ਭੋਜਨ ਸੰਕਟ ਸਬੰਧੀ ਗਲੋਬਲ ਰਿਪੋਰਟ 'ਚ ਇਹ ਅੰਕੜੇ ਸਾਹਮਣੇ ਆਏ ਹਨ। ਇਸ ਰਿਪੋਰਟ ਨੂੰ ਸੰਯੁਕਤ ਰਾਸ਼ਟਰ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ, ਵਰਲਡ ਫੂਡ ਪ੍ਰੋਗਰਾਮ ਅਤੇ ਯੂਰਪੀਅਨ ਯੂਨੀਅਨ ਨੇ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਅਫਗਾਨਿਸਤਾਨ, ਕਾਂਗੋ, ਇਥੋਪੀਆ, ਨਾਈਜੀਰੀਆ, ਦੱਖਣੀ ਸੂਡਾਨ, ਸੀਰੀਆ ਅਤੇ ਯਮਨ ਸਮੇਤ ਲੰਬੇ ਸਮੇਂ ਤੋਂ ਸੰਘਰਸ਼ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ 'ਚ ਅਜਿਹੀ ਆਬਾਦੀ ਸਭ ਤੋਂ ਜ਼ਿਆਦਾ ਸੀ।

ਇਹ ਵੀ ਪੜ੍ਹੋ :- ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News