ਕੈਨੇਡਾ ਮਗਰੋਂ ਅਮਰੀਕਾ ਬਣਿਆ ਭਾਰਤੀਆਂ ਦੀ ਪਸੰਦ, ਲਗਾਤਾਰ ਵੱਧ ਰਹੀ ਹੈ ਵਿਦਿਆਰਥੀਆਂ ਦੀ ਗਿਣਤੀ

Thursday, Apr 07, 2022 - 10:51 AM (IST)

ਕੈਨੇਡਾ ਮਗਰੋਂ ਅਮਰੀਕਾ ਬਣਿਆ ਭਾਰਤੀਆਂ ਦੀ ਪਸੰਦ, ਲਗਾਤਾਰ ਵੱਧ ਰਹੀ ਹੈ ਵਿਦਿਆਰਥੀਆਂ ਦੀ ਗਿਣਤੀ

ਵਾਸ਼ਿੰਗਟਨ (ਭਾਸ਼ਾ)- ਕੈਨੇਡਾ ਮਗਰੋਂ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 2021 ਵਿੱਚ 12 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਜਦਕਿ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿੱਚ 8 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇਕ ਸਰਕਾਰੀ ਰਿਪੋਰਟ 'ਚ ਮਿਲੀ ਹੈ। ਸਭ ਤੋਂ ਵੱਧ ਗਿਣਤੀ ਵਿਚ ਚੀਨੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਆਉਂਦੇ ਹਨ।

ਇਹ ਵੀ ਪੜ੍ਹੋ: ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਤੋਂ ਬਾਹਰ ਕਰਨ 'ਤੇ ਅੱਜ ਹੋਵੇਗੀ ਵੋਟਿੰਗ

ਅਮਰੀਕਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ 2021 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਮਰੀਕਾ ਵਿੱਚ ਦਾਖ਼ਲੇ ਨੂੰ ਪ੍ਰਭਾਵਤ ਕਰ ਰਹੀ ਹੈ। ਸਟੂਡੈਂਟਸ ਐਂਡ ਐਕਸਚੇਂਜ ਵਿਜ਼ਿਟਰ ਇਨਫਰਮੇਸ਼ਨ ਸਿਸਟਮ (SEVIS) ਦੇ ਸਰਗਰਮ F-1 ਅਤੇ M-1 ਵਿਦਿਆਰਥੀਆਂ ਦੀ ਕੁੱਲ ਸੰਖਿਆ 2021 ਵਿੱਚ 12,36,748 ਰਹੀ, ਜੋ ਕਿ 2020 ਦੇ ਮੁਕਾਬਲੇ 1.2 ਫ਼ੀਸਦੀ ਘੱਟ ਹੈ। F-1 ਅਤੇ M-1 ਦੋ ਗੈਰ-ਪ੍ਰਵਾਸੀ ਵਿਦਿਆਰਥੀ ਵੀਜ਼ੇ ਹਨ। J-1 ਇੱਕ ਗੈਰ-ਪ੍ਰਵਾਸੀ ਵਿਦਿਆਰਥੀ ਵੀਜ਼ਾ ਵੀ ਹੈ ਪਰ ਜ਼ਿਆਦਾਤਰ ਖੋਜ ਪ੍ਰੋਗਰਾਮਾਂ ਲਈ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਹਿੰਦੂ ਭਾਈਚਾਰੇ ਲਈ ਖ਼ੁਸ਼ਖ਼ਬਰੀ, ਅਮਰੀਕਾ ਦੇ ਸੂਬੇ ਜਾਰਜੀਆ 'ਚ 2 ਅਪ੍ਰੈਲ 'ਹਿੰਦੂ ਨਵਾਂ ਸਾਲ' ਵਜੋਂ ਐਲਾਨ

ਰਿਪੋਰਟ 'ਚ ਕਿਹਾ ਗਿਆ ਹੈ ਕਿ ਏਸ਼ੀਆਈ ਦੇਸ਼ਾਂ 'ਚ ਚੀਨ ਅਤੇ ਭਾਰਤ ਦੇ ਵਿਦਿਆਰਥੀ ਦੀ ਗਿਣਤੀ ਸਭ ਤੋਂ ਜ਼ਿਆਦਾ ਰਹਿੰਦੀ ਹੈ। ਹਾਲਾਂਕਿ ਚੀਨ ਤੋਂ 2020 ਦੇ ਮੁਕਾਬਲੇ 2021 ਵਿੱਚ ਘੱਟ ਵਿਦਿਆਰਥੀ ਆਏ, ਜਦੋਂ ਕਿ ਭਾਰਤ ਨੇ ਵਧੇਰੇ ਵਿਦਿਆਰਥੀ ਭੇਜੇ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀ ਵਿਚੋਂ 37 ਫ਼ੀਸਦੀ ਔਰਤਾਂ ਹਨ। ਕੁੱਲ ਮਿਲਾ ਕੇ, ਚੀਨ 3,48,992 ਵਿਦਿਆਰਥੀਆਂ ਨੂੰ ਭੇਜ ਕੇ ਅਮਰੀਕਾ ਵਿਚ ਸਿਖ਼ਰ 'ਤੇ ਬਣਿਆ ਹੋਇਆ ਹੈ। ਭਾਰਤ ਤੋਂ 2,35,851 ਵਿਦਿਆਰਥੀ ਅਮਰੀਕਾ ਆਏ। ਇਸ ਤੋਂ ਬਾਅਦ ਦੱਖਣੀ ਕੋਰੀਆ ਤੋਂ 58,787, ਕੈਨੇਡਾ ਤੋਂ 37,453, ਬ੍ਰਾਜ਼ੀਲ ਤੋਂ 33,552, ਵੀਅਤਨਾਮ ਤੋਂ 29,597, ਸਾਊਦੀ ਅਰਬ ਤੋਂ 28,600, ਤਾਈਵਾਨ ਤੋਂ 25,406, ਜਾਪਾਨ ਤੋਂ 20,144 ਅਤੇ ਮੈਕਸੀਕੋ ਤੋਂ 19,680 ਵਿਦਿਆਰਥੀ ਅਮਰੀਕਾ ਵਿਚ ਪੜ੍ਹਾਈ ਕਰ ਰਹੇ ਹਨ। ਰਿਪੋਰਟ ਅਨੁਸਾਰ ਸਿਰਫ਼ ਏਸ਼ੀਆ ਅਤੇ ਆਸਟ੍ਰੇਲੀਆ/ਪ੍ਰਸ਼ਾਂਤ ਟਾਪੂਆਂ ਤੋਂ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਗਿਰਾਵਟ ਦੇਖੀ ਗਈ, ਜਦੋਂ ਕਿ ਬਾਕੀ ਸਾਰੇ ਮਹਾਂਦੀਪਾਂ ਦੇ ਵਿਦਿਆਰਥੀਆਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਅਤੇ ਚੀਨ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦਾ 71.9 ਫ਼ੀਸਦੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਮਿਲੇ ਦੋ ਅਜਿਹੇ ਹਥਿਆਰ, ਜਿਨ੍ਹਾਂ ਨੇ ਰੂਸੀ ਫ਼ੌਜ ਨੂੰ ਰੁਕਣ ਲਈ ਕੀਤਾ ਮਜਬੂਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News