ਚੀਨ-ਪਾਕਿਸਤਾਨ ’ਚ ਪ੍ਰਮਾਣੂ ਹਥਿਆਰ ਵਧੇ, ਰੂਸ-ਅਮਰੀਕਾ ਦੇ ਘੱਟ

Tuesday, Jun 13, 2023 - 11:04 AM (IST)

ਚੀਨ-ਪਾਕਿਸਤਾਨ ’ਚ ਪ੍ਰਮਾਣੂ ਹਥਿਆਰ ਵਧੇ, ਰੂਸ-ਅਮਰੀਕਾ ਦੇ ਘੱਟ

ਸਟਾਕਹੋਲਮ (ਸਵੀਡਨ), (ਇੰਟ.)– ਦੁਨੀਆ ਭਰ ’ਚ ਭੂ-ਰਾਜਨੀਤਕ ਤਣਾਅ ਵਧਣ ਕਾਰਨ ਪਿਛਲੇ ਸਾਲ ਦੌਰਾਨ ਕਈ ਦੇਸ਼ਾਂ ਖ਼ਾਸ ਕਰਕੇ ਚੀਨ ਨੇ ਆਪਣੇ ਪ੍ਰਮਾਣੂ ਹਥਿਆਰਾਂ ’ਚ ਵਾਧਾ ਕੀਤਾ ਤੇ ਹੋਰ ਪ੍ਰਮਾਣੂ ਸ਼ਕਤੀਆਂ ਨੇ ਆਪਣੇ ਹਥਿਆਰਾਂ ਦਾ ਆਧੁਨਿਕੀਕਰਨ ਜਾਰੀ ਰੱਖਿਆ।

ਇਹ ਖ਼ਬਰ ਵੀ ਪੜ੍ਹੋ : ਜਾਪਾਨ ’ਚ ਲੋਕ ਹੱਸਣਾ ਭੁੱਲੇ, ਲੈ ਰਹੇ ਟ੍ਰੇਨਿੰਗ, ਜਾਣੋ ਵਜ੍ਹਾ

ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਅਨੁਸਾਰ 9 ਪ੍ਰਮਾਣੂ ਸ਼ਕਤੀਆਂ ਬ੍ਰਿਟੇਨ, ਚੀਨ, ਫਰਾਂਸ, ਭਾਰਤ, ਇਜ਼ਰਾਈਲ, ਉੱਤਰੀ ਕੋਰੀਆ, ਪਾਕਿਸਤਾਨ, ਰੂਸ ਤੇ ਸੰਯੁਕਤ ਰਾਜ ਅਮਰੀਕਾ ਕੋਲ ਪ੍ਰਮਾਣੂ ਹਥਿਆਰਾਂ ਦੀ ਕੁਲ ਗਿਣਤੀ ਸਾਲ 2023 ਦੀ ਸ਼ੁਰੂਆਤ ’ਚ ਘੱਟ ਕੇ 12,512 ਰਹਿ ਗਈ ਸੀ, ਜਦਕਿ 2022 ਦੀ ਸ਼ੁਰੂਆਤ ’ਚ ਇਹ 12,710 ਸੀ।

ਚੀਨ ਕੋਲ ਹਥਿਆਰਾਂ ਦਾ ਭੰਡਾਰ 350 ਤੋਂ ਵਧ ਕੇ 410, ਪਾਕਿਸਤਾਨ ਕੋਲ 165 ਤੋਂ ਵਧ ਕੇ 170 ਹੋ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News