ਹੁਣ ਫਰਿੱਜ ''ਚ 1 ਮਹੀਨੇ ਤੱਕ ਸਟੋਰ ਕੀਤੀ ਜਾ ਸਕਦੀ ਹੈ ਇਹ ਕੋਰੋਨਾ ਵੈਕਸੀਨ

05/18/2021 7:00:42 PM

ਬ੍ਰਸੇਲਸ-ਫਾਈਜ਼ਰ ਦੀ ਕੋਵਿਡ-19 ਵਿਰੁੱਧ ਤਿਆਰ ਵੈਕਸੀਨ ਨੂੰ ਲੈ ਕੇ ਵਧੀਆ ਖਬਰ ਸਾਹਮਣੇ ਆਈ ਹੈ। ਯੂਰਪੀਨ ਯੂਨੀਅਨ ਦੇ ਡਰੱਗ ਰੈਗੂਲੇਟਰ ਨੇ ਕਿਹਾ ਕਿ ਫਾਈਜ਼ਰ ਦੀ ਵੈਕਸੀਨ ਨੂੰ ਹੁਣ ਫਰਿੱਜ ਦੇ ਤਾਪਮਾਨ 'ਚ 1 ਮਹੀਨੇ ਤੱਕ ਰੱਖਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਸਮੇਂ ਸੀਮਾਂ ਸਿਰਫ 5 ਦਿਨਾਂ ਦੀ ਸੀ। ਵੈਕਸੀਨ ਉਮੀਦਵਾਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਫਾਈਜ਼ਰ ਖਾਸੀ ਅਸਰਦਾਰ ਮੰਨੀ ਜਾ ਰਹੀ ਸੀ ਪਰ ਉੱਚ ਤਾਪਮਾਨ ਅਤੇ ਮੁਸ਼ਕਲ ਟ੍ਰਾਂਸਪੋਰਟੇਸ਼ਨ ਰਾਹੀਂ ਇਸ ਦੀ ਵੰਡ ਮੁਸ਼ਕਲ ਹੋ ਰਹੀ ਸੀ।

ਇਹ ਵੀ ਪੜ੍ਹੋ-'ਇਜ਼ਰਾਈਲੀ ਹਵਾਈ ਹਮਲੇ ਪੂਰਾ ਤਰ੍ਹਾਂ ਜਾਰੀ ਰਹਿਣਗੇ ਤੇ ਲੰਬੇ ਸਮੇਂ ਤੱਕ ਚੱਲਣਗੇ'

ਕਿਹਾ ਜਾ ਰਿਹਾ ਹੈ ਕਿ ਯੂਰਪੀਨ ਯੂਨੀਅਨ ਏਜੰਸੀ ਭਾਵ ਈ.ਐੱਮ.ਏ. ਵੱਲੋਂ ਆਇਆ ਬਿਆਨ ਪੂਰੇ ਈ.ਯੂ. 'ਚ ਵੈਕਸੀਨ ਪ੍ਰੋਗਰਾਮ ਨੂੰ ਬਿਹਤਰ ਬਣਾਏਗਾ। ਟ੍ਰਾਂਸਪੋਰਟ ਅਤੇ ਸਟੋਰੇਜ਼ ਲਈ ਮੁਸ਼ਕਲ ਜ਼ਰੂਰਤਾਂ ਨੇ ਇਸ ਵੈਕਸੀਨ ਦੇ ਵਿਆਪਕ ਵੰਡ 'ਚ ਪ੍ਰੇਸ਼ਾਨੀ ਵਧਾ ਦਿੱਤੀ ਸੀ। ਮੀਡੀਆ ਰਿਪੋਰਟਸ 'ਚ ਕਿਹਾ ਜਾ ਰਿਹਾ ਸੀ ਫਾਈਜ਼ਰ ਦੀ ਵੈਕਸੀਨ ਨੂੰ ਸਟੋਰੇਜ਼ ਲਈ ਹਾਈ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। ਸੰਭਾਵਿਤ ਤੌਰ 'ਤੇ ਇਹ ਕਾਰਣ ਰਿਹਾ ਹੈ ਕਿ ਇਹ ਦੁਨੀਆ ਦੇ ਕਈ ਦੇਸ਼ਾਂ ਤੱਕ ਪਹੁੰਚਣ 'ਚ ਅਸਫਲ ਰਹੀ ਹੈ। ਮੀਡੀਆ ਰਿਪੋਰਟਸ 'ਚ ਈ.ਐੱਮ.ਏ. ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਹ ਬਦਲਾਅ ਬੰਦ ਵਾਇਰਸ 'ਤੇ ਲਾਗੂ ਹੋਵੇਗਾ। ਨਾਲ ਹੀ ਸੰਘ ਨੇ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਦੇ ਉਤਪਾਦਨ ਨੂੰ ਖੇਤਰ 'ਚ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ-'ਵੈਕਸੀਨ ਨਾ ਲਵਾਉਣ ਵਾਲਿਆਂ 'ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਸਕਦੈ ਕੋਰੋਨਾ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News