ਹੁਣ ਬ੍ਰਿਟੇਨ ਨਾਲ ਚੀਨ ਦਾ ਤਣਾਅ, ''ਬ੍ਰਿਟਿਸ਼ ਨੈਸ਼ਨਲ ਓਵਰਸੀਜ਼'' ਪਾਸਪੋਰਟ ਨੂੰ ਨਹੀਂ ਦੇਵੇਗਾ ਮਾਨਤਾ

01/30/2021 10:19:58 PM

ਬੀਜਿੰਗ-ਚੀਨ ਨੇ ਕਿਹਾ ਕਿ ਉਹ ਹੁਣ 'ਬ੍ਰਿਟਿਸ਼ ਨੈਸ਼ਨਲ ਓਵਰਸੀਜ਼' ਪਾਸਪੋਰਟ ਨੂੰ ਵੈਧ ਯਾਤਰਾ ਦਸਤਾਵੇਜ਼ ਅਤੇ ਪਛਾਣ ਪੱਤਰ ਦੇ ਤੌਰ 'ਤੇ ਮਾਨਤਾ ਨਹੀਂ ਦੇਵੇਗਾ। ਚੀਨ ਦਾ ਇਹ ਬਿਆਨ ਹਾਂਗਕਾਂਗ ਦੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਬ੍ਰਿਟੇਨ ਦੀ ਯੋਜਨਾ ਤੋਂ ਬਾਅਦ ਦੋਵਾਂ ਦੇਸ਼ਾਂ 'ਚ ਤਣਾਅ ਵਧਣ ਦਰਮਿਆਨ ਆਇਆ ਹੈ। ਚੀਨ ਦੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਝਾਓ ਲਿਜਿਆਨ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ -ਇਰਾਕ 'ਚ IS ਦੇ 7 ਅੱਤਵਾਦੀ ਗ੍ਰਿਫਤਾਰ

ਉਨ੍ਹਾਂ ਨੇ ਇਹ ਐਲਾਨ ਬ੍ਰਿਟੇਨ ਦੇ ਉਸ ਐਲਾਨ ਦੇ ਕੁਝ ਘੰਟਿਆਂ ਬਾਅਦ ਹੋਇਆ ਜਿਸ 'ਚ ਕਿਹਾ ਗਿਆ ਸੀ ਕਿ ਉਹ ਬੀ.ਐੱਨ.ਓ. ਵੀਜ਼ੇ ਲਈ ਐਤਵਾਰ ਤੋਂ ਅਰਜ਼ੀ ਲੈਣਾ ਸ਼ੁਰੂ ਕਰ ਦੇਵੇਗਾ। ਇਸ ਯੋਜਨਾ ਤਹਿਤ ਹਾਂਗਕਾਂਗ ਦੇ 54 ਲੱਖ ਲੋਕ ਬ੍ਰਿਟੇਨ 'ਚ ਅਗਲੇ ਪੰਜ ਸਾਲਾਂ ਲਈ ਰਹਿਣ ਅਤੇ ਕੰਮ ਕਰਨ ਦੇ ਯੋਗ ਹੋ ਜਾਣਗੇ ਅਤੇ ਉਸ ਤੋਂ ਬਾਅਦ ਉਹ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ।

ਇਹ ਵੀ ਪੜ੍ਹੋ -ਉੱਤਰੀ ਸੀਰੀਆ 'ਚ ਕਾਰ 'ਚ ਹੋਏ ਧਮਾਕੇ ਕਾਰਣ 4 ਲੋਕਾਂ ਦੀ ਮੌਤ

ਬ੍ਰਿਟੇਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਕੀਤੀ ਸੀ ਗੱਲ
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀਆਂ ਕਾਲੋਨੀਆਂ ਰਹੇ ਹਾਂਗਕਾਂਗ 'ਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਕਈ ਮਹੀਨਿਆਂ ਤੱਕ ਪ੍ਰਦਰਸ਼ਨ ਹੋਏ ਜਿਸ ਤੋਂ ਬਾਅਦ ਚੀਨ ਨੇ ਉੱਥੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ ਸੀ। ਇਸ ਤੋਂ ਬਾਅਦ ਬ੍ਰਿਟੇਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਯੋਜਨਾ 'ਤੇ ਗੱਲ ਕੀਤੀ ਸੀ।

ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News