ਅਮਰੀਕਾ ’ਚ ਬਿਟਕੁਆਇਨ ਨਾਲ ਟੈਸਲਾ ਕਾਰ ਖਰੀਦ ਸਕਦੇ ਹਨ ਗਾਹਕ : ਐਲਨ ਮਸਕ

Wednesday, Mar 24, 2021 - 10:09 PM (IST)

ਵਾਸ਼ਿੰਗਟਨ–ਟੈਸਲਾ ਦੇ ਸੀ.ਈ.ਓ. ਐਲਨ ਮਸਕ ਅਕਸਰ ਆਪਣੇ ਫੈਸਲਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਗਾਹਕ ਹੁਣ ਬਿਟਕੁਆਇਨ ਦੇ ਕੇ ਕਾਰ ਖਰੀਦ ਸਕਦੇ ਹਨ। ਹੁਣ ਇਸ ਸੇਵਾ ਦੀ ਸ਼ੁਰੂਆਤ ਹੋ ਗਈ ਹੈ ਭਾਵ ਤੁਸੀਂ ਟੈਸਲਾ ਦੀ ਕਾਰ ਨੂੰ ਬਿਟਕੁਆਇਨ ਰਾਹੀਂ ਖਰੀਦ ਸਕਦੇ ਹੋ। ਕੰਪਨੀ ਆਪਣੀ ਵੈਬਸਾਈਟ ਰਾਹੀਂ ਪੇਮੈਂਟ ਆਪਸ਼ਨ 'ਚ ਡਾਲਰ ਨਾਲ ਬਿਟਕੁਆਇਨ ਦਾ ਬਦਲ ਵੀ ਦੇਣ ਲੱਗੀ ਹੈ।

ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ

ਮਸਕ ਨੇ ਕਿਹਾ ਕਿ ਅਮਰੀਕਾ ’ਚ ਲੋਕ ਹੁਣ ਇਕ ਬਿਟਕੁਆਇਨ ਨਾਲ ਟੈਸਲਾ ਕਾਰ ਖਰੀਦ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮਸ਼ਹੂਰ ਕ੍ਰਿਪਟੋਕਰੰਸੀ ਨਾਲ ਭੁਗਤਾਨ ਕਰਨ ਦਾ ਬਦਲ ਇਸ ਸਾਲ ਦੇ ਅਖੀਰ ’ਚ ਹੋਰ ਦੇਸ਼ਾਂ ਲਈ ਵੀ ਉਪਲੱਬਧ ਹੋਵੇਗਾ। ਮਸਕ ਨੇ ਉਕਤ ਜਾਣਕਾਰੀ ਇਕ ਟਵੀਟ ’ਚ ਦਿੱਤੀ।
ਇਲੈਕਟ੍ਰਿਕ ਕਾਰ ਬਣਾਉਣ ਵਾਲੀ ਮਸ਼ਹੂਰ ਕੰਪਨੀ ਟੈਸਲਾ ਨੇ ਇਕ ਮਹੀਨਾ ਪਹਿਲਾਂ ਬਿਟਕੁਆਇਨ ਨੂੰ ਭੁਗਤਾਨ ਦੇ ਰੂਪ ’ਚ ਸਵੀਕਾਰ ਕਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ -ਸੂਰਜ ਦੀ ਗਰਮੀ ਨੂੰ ਘੱਟ ਕਰਨਾ ਚਾਹੁੰਦੇ ਹਨ ਬਿਲ ਗੇਟਸ, ਅਪਣਾਉਣਗੇ ਇਹ ਅਨੋਖਾ ਤਰੀਕਾ

ਟੈਸਲਾ ਨੇ ਪਹਿਲਾਂ ਹੀ ਬਿਟਕੁਆਇਨ ’ਚ 1.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਮੌਜੂਦਾ ਸਮੇਂ ’ਚ ਇਕ ਬਿਟਕੁਆਇਨ ਦਾ ਮੁੱਲ 56,000 ਡਾਲਰ ਤੋਂ ਵੀ ਵਧ ਹੈ, ਜਿਸ ਦਾ ਮਤਲਬ ਹੈ ਕਿ ਲੋਕਾਂ ਨੂੰ ਐਂਟਰੀ-ਲੈਵਲ (ਬੇਸ ਮਾਡਲ) ਟੈਸਲਾ ਖਰੀਦਣ ਲਈ ਇਕ ਕੁਆਇਨ ਤੋਂ ਵੀ ਕੁਝ ਘੱਟ ਭੁਗਤਾਨ ਕਰਨ ਹੋਵੇਗਾ। ਐਂਟਰੀ-ਲੇਵਲ ਟੈਸਲਾ ਮਾਡਲ 3 ਸਟੈਂਡਰਡ ਰੇਂਜ ਪਲੱਸ ਦੀ ਸ਼ੁਰੂਆਤੀ ਕੀਮਤ 37,990 ਡਾਲਰ ਹੈ। ਉਥੇ ਲਾਂਗ ਰੇਂਜ ਦੀ ਕੀਮਤ 46,990 ਡਾਲਰ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਟਾਪ-ਆਫ-ਦਿ-ਲਾਈਨ ਦੀ ਕੀਮਤ 54,990 ਡਾਲਰ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News