ਕੋਵਿਡ-19 ਇਨਫੈਕਸ਼ਨ ਦਾ ਪਤਾ ਲਗਾ ਸਕਦੈ ਅਨੋਖਾ ਫੇਸ ਮਾਸਕ

Thursday, Jul 01, 2021 - 05:12 AM (IST)

ਕੋਵਿਡ-19 ਇਨਫੈਕਸ਼ਨ ਦਾ ਪਤਾ ਲਗਾ ਸਕਦੈ ਅਨੋਖਾ ਫੇਸ ਮਾਸਕ

ਬੋਸਟਨ - ਮੈਸਾਚੁਸੈਟਸ ਇੰਸਟੀਚਿਊਟ ਆਫ ਤਕਨਾਲੌਜੀ (ਐੱਮ. ਆਈ. ਟੀ.) ਅਤੇ ਹਾਰਵਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਅਨੋਖੇ ਫੇਸ ਮਾਸਕ ਦਾ ਡਿਜ਼ਾਈਨ ਤਿਆਰ ਕੀਤਾ ਹੈ ਜਿਸ ਨੂੰ ਪਹਿਣਨ ਨਾਲ ਡੇਢ ਘੰਟੇ ਦੇ ਅੰਦਰ ਪਤਾ ਚੱਲ ਸਕਦਾ ਹੈ ਕਿ ਉਸਨੂੰ ਪਹਿਣਨ ਨਾਲ ਸਾਰਸ-ਸੀਓਵੀ-2 ਜਾਂ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤਾਂ ਨਹੀਂ ਹੈ। ਰਸਾਲਾ ‘ਨੇਚਰ ਬਾਇਓਟਕਨਾਲੌਜੀ’ ਵਿਚ ਇਸ ਮਾਸਕ ਡਿਜ਼ਾਈਨ ਦਾ ਜ਼ਿਕਰ ਹੈ। ਇਸਦੇ ਉੱਪਰ ਛੋਟੇ-ਛੋਟੇ ਡਿਸਪੋਜੇਬਲ ਸੈਂਸਰ ਲੱਗੇ ਹੁੰਦੇ ਹਨ ਜਿਨ੍ਹਾਂ ਨੂੰ ਦੂਸਰੇ ਮਾਸਕ ਵਿਚ ਵੀ ਲਗਾਇਆ ਜਾ ਸਕਦਾ ਹੈ ਅਤੇ ਇਨ੍ਹਾਂ ਨਾਲ ਹੋਰਨਾਂ ਵਾਇਰਸਾਂ ਦੇ ਇਨਫੈਕਸ਼ਨ ਦਾ ਵੀ ਪਤਾ ਚੱਲ ਸਕਦਾ ਹੈ।

ਇਹ ਵੀ ਪੜ੍ਹੋ- ਚੰਗੀ ਖ਼ਬਰ! ਬੱਚਿਆਂ 'ਤੇ ਨਹੀਂ ਹੋਵੇਗਾ ਤੀਜੀ ਲਹਿਰ ਦਾ ਅਸਰ, ਸਿਹਤ ਮੰਤਰਾਲਾ ਨੇ ਦੱਸੀ ਇਸ ਦੀ ਵਜ੍ਹਾ

ਖੋਜਕਾਰਾਂ ਮੁਤਾਬਕ ਇਨ੍ਹਾਂ ਸੈਂਸਰਾਂ ਨੂੰ ਨਾ ਸਿਰਫ ਫੇਸ ਮਾਸਕ ’ਤੇ ਸਗੋਂ ਪ੍ਰਯੋਗਸ਼ਾਲਾਵਾਂ ਵਿਚ ਸਿਹਤ ਮੁਲਾਜ਼ਮਾਂ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਕੋਟ ਵਰਗੇ ਡਰੈੱਸ ਆਦਿ ’ਤੇ ਵੀ ਲਗਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਨ੍ਹਾਂ ਨਾਲ ਸਿਹਤ ਕਰਮੀਆਂ ਨੂੰ ਵਾਇਰਸ ਦੇ ਸੰਭਾਵਿਤ ਖਤਰੇ ’ਤੇ ਨਜ਼ਰ ਰੱਖੀ ਜਾ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News