ਛੁਰੇਬਾਜ਼ੀ 'ਚ ਭਾਰਤੀ ਮੂਲ ਦੀ ਵਿਦਿਆਰਥਣ ਸਮੇਤ 3 ਲੋਕਾਂ ਦੀ ਮੌਤ ਮਗਰੋਂ ਸੋਗ 'ਚ ਡੁੱਬਿਆ ਨੌਟਿੰਘਮ ਸ਼ਹਿਰ

06/16/2023 10:59:11 AM

ਲੰਡਨ (ਭਾਸ਼ਾ)- ਕੇਂਦਰੀ ਇੰਗਲੈਂਡ ਦੇ ਨਾਟਿੰਘਮ ਵਿੱਚ ਚਾਕੂ ਨਾਲ ਕੀਤੇ ਗਏ ਲੜੀਵਾਰ ਹਮਲਿਆਂ ਵਿਚ ਇੱਕ ਭਾਰਤੀ ਮੂਲ ਦੀ ਮੈਡੀਕਲ ਵਿਦਿਆਰਥਣ ਸਮੇਤ 3 ਲੋਕਾਂ ਦੀ ਮੌਤ 'ਤੇ ਵੀਰਵਾਰ ਨੂੰ ਸ਼ਹਿਰ ਵਿੱਚ ਸੋਗ ਦਾ ਮਾਹੌਲ ਰਿਹਾ। ਉਥੇ ਹੀ ਲੋਕ ਪੀੜਤਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਇਕ ਹੋਰ ਸ਼ੋਕ ਸਭਾ ਦੀ ਤਿਆਰੀ ਕਰ ਰਹੇ ਹਨ। ਮਰਨ ਵਾਲਿਆਂ 'ਚ 19 ਸਾਲਾ ਗ੍ਰੇਸੀ ਓ'ਮੈਲੀ ਕੁਮਾਰ, ਉਸ ਦਾ ਦੋਸਤ ਬਰਨਬੀ ਵੈਬਰ (19) ਅਤੇ 65 ਸਾਲਾ ਇਆਨ ਕੋਟਸ ਸ਼ਾਮਲ ਹਨ। ਗ੍ਰੇਸੀ ਇੱਕ ਪ੍ਰਤਿਭਾਸ਼ਾਲੀ ਕ੍ਰਿਕਟਰ ਅਤੇ ਹਾਕੀ ਖਿਡਾਰਣ ਸੀ। ਪੁਲਸ ਮੁਤਾਬਕ ਗ੍ਰੇਸੀ ਨੌਟਿੰਘਮ ਯੂਨੀਵਰਸਿਟੀ ਵਿਚ ਸਹਿਪਾਠੀ ਅਤੇ ਕ੍ਰਿਕਟਰ ਦੋਸਤ ਬਰਨਬੀ ਵੈਬਰ ਦੇ ਨਾਲ ਸੀ, ਜਦੋਂ ਹਮਲਾਵਰ ਨੇ ਮੰਗਲਵਾਰ ਤੜਕੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਸ਼ੀ ਨੇ ਕੋਟਸ ਨੂੰ ਵੀ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਵੈਨ ਚੋਰੀ ਕਰਨ ਤੋਂ ਬਾਅਦ 3 ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਮੰਨਿਆ ਜਾਂਦਾ ਹੈ ਕਿ ਦੋਸ਼ੀ 31 ਸਾਲਾ ਪੱਛਮੀ ਅਫਰੀਕੀ ਮੂਲ ਦਾ ਹੈ ਅਤੇ ਅਜੇ ਵੀ ਪੁਲਸ ਦੀ ਹਿਰਾਸਤ 'ਚ ਹੈ। ਅੱਤਵਾਦ ਰੋਕੂ ਅਧਿਕਾਰੀ ਮਾਮਲੇ ਦੀ ਜਾਂਚ 'ਚ ਮਦਦ ਕਰ ਰਹੇ ਹਨ।

ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਦਿੱਤੀ ਇਹ ਸਲਾਹ

ਨਾਟਿੰਘਮ ਤੋਂ ਬ੍ਰਿਟਿਸ਼ ਭਾਰਤੀ ਸੰਸਦ ਮੈਂਬਰ ਨਾਦੀਆ ਵਿੱਟਮ ਨੇ ਪੱਤਰਕਾਰਾਂ ਨੂੰ ਦੱਸਿਆ, “ਸ਼ਹਿਰ ਇਸ ਸਮੇਂ ਸੋਗ ਵਿੱਚ ਹੈ… ਇਸ ਹਮਲੇ ਨਾਲ ਪੂਰਾ ਸ਼ਹਿਰ ਸਦਮੇ ਵਿੱਚ ਹੈ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਾਟਿੰਘਮ ਵਿੱਚ ਪਹਿਲਾਂ ਅਜਿਹਾ ਕੁਝ ਨਹੀਂ ਹੋਇਆ ਸੀ, ਨਿਸ਼ਚਤ ਤੌਰ 'ਤੇ ਮੇਰੇ ਜੀਵਨ ਕਾਲ ਵਿੱਚ ਤਾਂ ਬਿਲਕੁੱਲ ਵੀ ਨਹੀਂ ਹੋਇਆ ਸੀ। ਪਰ ਸਾਡੇ ਭਾਈਚਾਰੇ ਦਾ ਅਜਿਹੇ ਸਮੇਂ ਵਿੱਚ ਇਕੱਠੇ ਆਉਣ ਅਤੇ ਇੱਕ ਦੂਜੇ ਦਾ ਸਮਰਥਨ ਕਰਨ ਦਾ ਮਾਣਮੱਤਾ ਇਤਿਹਾਸ ਰਿਹਾ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਸਮਾਂ ਵੱਖ ਨਹੀਂ ਹੋਵੇਗਾ।”

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 15 ਲੋਕਾਂ ਦੀ ਦਰਦਨਾਕ ਮੌਤ

ਇਹ ਇਕੱਠ ਬੁੱਧਵਾਰ ਨੂੰ ਨਾਟਿੰਘਮ ਯੂਨੀਵਰਸਿਟੀ ਵਿੱਚ ਹੋਏ ਹਮਲੇ ਵਿੱਚ ਮਾਰੇ ਗਏ 2 ਵਿਦਿਆਰਥੀਆਂ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਪਰਿਵਾਰ, ਦੋਸਤਾਂ ਅਤੇ ਸਹਿਪਾਠੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਗ੍ਰੇਸੀ ਲੰਡਨ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਡਾਕਟਰ ਸੰਜੋਏ ਕੁਮਾਰ ਦੀ ਧੀ ਸੀ। ਸੰਜੋਏ ਕੁਮਾਰ ਨੂੰ 'ਹੀਰੋ' ਡਾਕਟਰ ਦੱਸਿਆ ਜਾਂਦਾ ਹੈ ਜਿਨ੍ਹਾਂ ਨੇ 2009 ਵਿੱਚ ਚਾਕੂ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਕੁਝ ਨੌਜਵਾਨਾਂ ਦੀ ਜਾਨ ਬਚਾਈ ਸੀ। ਗ੍ਰੇਸੀ ਦੇ ਪਰਿਵਾਰ ਨੇ ਕਿਹਾ ਕਿ ਉਹ ਉਸਦੀ ਮੌਤ ਨਾਲ "ਬੁਰੀ ਤਰ੍ਹਾਂ ਟੁੱਟ" ਗਏ ਹਨ। ਬਿਆਨ ਮੁਤਾਬਕ ਉਸ ਦੀ ਇੱਛਾ ਡਾਕਟਰ ਬਣਨ ਦੀ ਸੀ ਅਤੇ ਉਹ ਮੈਡੀਕਲ ਦੀ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸ਼ੀਅਰਰ ਵੈਸਟ ਨੇ ਕਿਹਾ ਕਿ ਉਹ ਇਕ ਪ੍ਰਤਿਭਾਸ਼ਾਲੀ ਖਿਡਾਰਨ ਸੀ, ਜੋ ਅੰਡਰ-16 ਅਤੇ ਅੰਡਰ-18 ਵਿਚ ਇੰਗਲੈਂਡ ਦੀ ਹਾਕੀ ਟੀਮ ਲਈ ਅੰਤਰਰਾਸ਼ਟਰੀ ਹਾਕੀ ਖੇਡ ਚੁੱਕੀ ਸੀ ਅਤੇ ਏਸੇਕਸ ਦੀ ਅੰਡਰ 15 ਮਹਿਲਾ ਕ੍ਰਿਕਟ ਟੀਮ ਲਈ ਵੀ ਖੇਡ ਚੁੱਕੀ ਸੀ। 

ਇਹ ਵੀ ਪੜ੍ਹੋ: ਡੌਂਕੀ ਲਗਾ ਕੇ ਯੂਰਪ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 79 ਲੋਕਾਂ ਦੀ ਮੌਤ, ਸੈਂਕੜੇ ਲਾਪਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News