ਲਾਟਰੀ ਜਿੱਤਦੇ ਹੀ ਲਾਈਵ ਸ਼ੋਅ 'ਚ ਬੋਲੀ ਮਹਿਲਾ ਰਿਪੋਰਟਰ, 'ਕੱਲ ਤੋਂ ਮੈਂ ਨਹੀਂ ਆਉਣਾ' (ਵੀਡੀਓ)

Wednesday, Dec 25, 2019 - 08:58 PM (IST)

ਲਾਟਰੀ ਜਿੱਤਦੇ ਹੀ ਲਾਈਵ ਸ਼ੋਅ 'ਚ ਬੋਲੀ ਮਹਿਲਾ ਰਿਪੋਰਟਰ, 'ਕੱਲ ਤੋਂ ਮੈਂ ਨਹੀਂ ਆਉਣਾ' (ਵੀਡੀਓ)

ਮੈਡ੍ਰਿਡ (ਏਜੰਸੀ)- ਜੁਬੀਲੇਂਟ ਸਪੈਨਿਸ਼ ਟੀ.ਵੀ. ਰਿਪੋਰਟਰ ਦਾ ਅਸਤੀਫਾ ਦੁਨੀਆ ਭਰ ਵਿਚ ਵਾਇਰਲ ਹੋ ਰਿਹਾ ਹੈ। ਦਰਅਸਲ, ਉਸ ਨੇ ਇਕ ਲਾਟਰੀ ਖਰੀਦੀ ਸੀ ਅਤੇ ਇਸ ਦੇ ਜੇਤੂ ਦੇ ਨਾਂ ਦਾ ਐਲਾਨ ਹੋਣ ਦੌਰਾਨ ਉਹ ਲਾਈਵ ਰਿਪੋਰਟਿੰਗ ਕਰ ਰਹੀ ਸੀ। ਜਿਵੇਂ ਹੀ ਨਤਾਲੀਆ ਏਸਕੁਡਰੋ ਨੂੰ ਪਤਾ ਲੱਗਾ ਕਿ ਲਾਟਰੀ ਵਿਚ ਉਸ ਦਾ ਨੰਬਰ ਖੁੱਲ੍ਹਿਆ ਹੈ, ਉਹ ਖੁਸ਼ੀ ਵਿਚ ਟੱਪਣ ਲੱਗੀ। ਇਸ ਦੇ ਨਾਲ ਹੀ ਉਸ ਨੇ ਨੌਕਰੀ ਛੱਡਣ ਦਾ ਐਲਾਨ ਕਰ ਦਿੱਤਾ। ਇਸ ਲਾਟਰੀ ਦਾ ਟੌਪ ਪ੍ਰਾਈਜ਼ 34 ਲੱਖ ਪਾਊਂਡ (ਤਕਰੀਬਨ 31.45 ਕਰੋੜ ਰੁਪਏ) ਸੀ। ਪਰ ਜਿਸ ਤਰ੍ਹਾਂ ਨਾਲ ਉਸ ਨੇ ਅਸਤੀਫਾ ਦਿੱਤਾ ਉਹ ਲੋਕਾਂ ਦੇ ਵਿਚਾਲੇ ਵਾਇਰਲ ਹੋ ਗਿਆ।

ਉਹਨਾਂ ਨੇ ਟੀਵੀ ਦੇ ਸਾਹਮਣੇ ਹੀ ਬੋਲ ਦਿੱਤਾ ਕਿ ਕੱਲ ਤੋਂ ਮੈਂ ਨੌਕਰੀ 'ਤੇ ਨਹੀਂ ਆ ਰਹੀ ਹਾਂ। ਆਨਲਾਈਨ ਸ਼ੇਅਸ ਹੋ ਰਹੀ ਫੁਟੇਜ ਵਿਚ ਦਿਖ ਰਿਹਾ ਹੈ ਕਿ ਕ੍ਰਿਸਮਸ ਡਰਾਅ ਦੀ ਜੇਤੂ ਗਿਣਤੀ ਦਾ ਐਲਾਨ ਹੁੰਦੇ ਹੀ ਨਤਾਲੀਆ ਖੁਸ਼ੀ ਨਾਲ ਛਾਲ ਮਾਰਦੀ ਹੈ। ਉਹ ਪ੍ਰਸਾਰਣ ਦੌਰਾਨ ਖੁਸ਼ ਹੋ ਕੇ ਆਪਣੇ ਸਹਿ-ਕਰਮਚਾਰੀਆਂ ਨੂੰ ਦੱਸਦੀ ਹੈ ਕਿ ਉਹ ਕੱਲ ਸਵੇਰ ਤੋਂ ਕੰਮ 'ਤੇ ਨਹੀਂ ਆ ਰਹੀ ਹੈ। 

ਹਾਲਾਂਕਿ ਉਸ ਨੂੰ ਬਾਅਦ ਵਿਚ ਅਹਿਸਾਸ ਹੋਇਆ ਕਿ ਉਸ ਨੇ ਗਲਤੀ ਕਰ ਦਿੱਤੀ ਹੈ। ਅਸਲ ਵਿਚ ਜੋ ਲਾਟਰੀ ਖੁਲ੍ਹੀ ਸੀ ਉਸ ਨੂੰ ਸਿਰਫ 4285 ਪਾਊਂਡ ਹੀ ਮਿਲਣ ਵਾਲੇ ਹਨ। ਰਿਪੋਰਟਰ ਨਤਾਲੀਆ ਨੇ ਦੁਬਾਰਾ ਟੀਵੀ 'ਤੇ ਦਸਸ਼ਕਾਂ ਦੇ ਸਾਹਮਣੇ ਭਾਵੁੱਕ ਵਿਵਹਾਰ ਤੇ ਪੇਸ਼ੇਵਰ ਕਮੀ ਦੇ ਲਈ ਮੁਆਫੀ ਮੰਗੀ। ਉਹਨਾਂ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਬੀਤੇ 25 ਸਾਲ ਤੋਂ ਇਕ ਪੱਤਰਕਾਰ ਦੇ ਰੂਪ ਵਿਚ ਸਖਤ ਮਿਹਨਤ ਕਰ ਰਹੀ ਸੀ ਤੇ ਉਹਨਾਂ ਨੂੰ ਆਪਣੇ ਕੰਮ 'ਤੇ ਮਾਣ ਸੀ। ਉਸ ਨੇ ਕਿਹਾ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਮੁਸ਼ਕਿਲ ਦੌਰ ਤੋਂ ਲੰਘ ਰਹੀ ਸੀ ਤੇ ਛੁੱਟੀ ਦੀ ਯੋਜਨਾ ਬਣਾ ਰਹੀ ਸੀ।


author

Baljit Singh

Content Editor

Related News