ਉੱਤਰੀ ਆਇਰਲੈਂਡ ''ਚ ਗੋਲੀ ਮਾਰ ਕੇ ਔਰਤ ਦੀ ਹੱਤਿਆ, ਜਾਂਚ ਸ਼ੁਰੂ
Friday, Apr 19, 2019 - 09:59 AM (IST)

ਲੰਡਨ (ਭਾਸ਼ਾ)— ਉੱਤਰੀ ਆਇਰਲੈਂਡ ਦੇ ਲੰਡਨਡੇਰੀ ਵਿਚ ਸ਼ੁੱਕਰਵਾਰ ਨੂੰ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆ ਨੂੰ ਅੱਤਵਾਦੀ ਘਟਨਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਪੁਲਸ ਨੇ ਜਾਣਕਾਰੀ ਦਿੱਤੀ ਕਿ ਸਹਾਇਕ ਪ੍ਰਮੁਖ ਕਾਂਸਟੇਬਲ ਮਾਰਕ ਹੇਮਿਲਟਨ ਨੇ ਟਵਿੱਟਰ 'ਤੇ ਇਕ ਬਿਆਨ ਵਿਚ ਸ਼ੁੱਕਰਵਾਰ ਨੂੰ ਕਿਹਾ,''ਕ੍ਰੇਗਗਨ ਵਿਚ ਅੱਜ ਹੋਈ ਗੋਲੀਬਾਰੀ ਵਿਚ 29 ਸਾਲਾ ਇਕ ਔਰਤ ਦੀ ਮੌਤ ਹੋ ਗਈ। ਅਸੀ ਇਸ ਨੂੰ ਇਕ ਅੱਤਵਾਦੀ ਘਟਨਾ ਦੇ ਤੌਰ 'ਤੇ ਦੇਖ ਰਹੇ ਹਾਂ। ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।''