ਤਾਲਾਬੰਦੀ ਤੋਂ ਬਾਅਦ ਉੱਤਰੀ ਕੋਰੀਆ ਦੀ ਰੇਲਗੱਡੀ ਪਹਿਲੀ ਵਾਰ ਚੀਨ 'ਚ ਹੋਈ ਦਾਖ਼ਲ
Sunday, Jan 16, 2022 - 05:13 PM (IST)
ਸਿਓਲ (ਵਾਰਤਾ): ਉੱਤਰੀ ਕੋਰੀਆ ਦੀ ਇਕ ਮਾਲ ਗੱਡੀ ਐਤਵਾਰ ਨੂੰ ਚੀਨ ਦੀ ਸਰਹੱਦ 'ਤੇ ਸਥਿਤ ਡਾਂਗਡੋਂਗ ਸ਼ਹਿਰ ਵਿਚ ਦਾਖਲ ਹੋਈ। ਕੋਵਿਡ-19 ਮਹਾਮਾਰੀ ਕਾਰਨ ਸਰਹੱਦੀ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਉੱਤਰੀ ਕੋਰੀਆ ਤੋਂ ਕੋਈ ਰੇਲਗੱਡੀ ਚੀਨ ਦੀ ਸਰਹੱਦ ਵਿੱਚ ਦਾਖ਼ਲ ਹੋਈ। ਸਮਾਚਾਰ ਏਜੰਸੀ ਯੋਨਹਾਪ ਮੁਤਾਬਕ ਟਰੇਨ ਯਾਲੂ ਨਦੀ ਦੇ ਪੁਲ ਨੂੰ ਪਾਰ ਕਰਕੇ ਚੀਨ ਵਿਚ ਦਾਖਲ ਹੋ ਗਈ। ਇਸ ਨਾਲ ਚੀਨ ਅਤੇ ਉੱਤਰੀ ਕੋਰੀਆ ਵਿਚਾਲੇ ਜ਼ਮੀਨੀ ਲੈਣ-ਦੇਣ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਵਧ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਨੇਪਾਲ ਨੇ ਅਫਗਾਨਿਸਤਾਨ ਨੂੰ ਭੇਜੀ ਸਹਾਇਤਾ
ਇਕ ਸਰਕਾਰੀ ਸੂਤਰ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਮੱਗਰੀ ਦਾ ਆਦਾਨ-ਪ੍ਰਦਾਨ (ਉੱਤਰੀ ਕੋਰੀਆ ਅਤੇ ਚੀਨ ਵਿਚਕਾਰ) ਰਸਮੀ ਤੌਰ 'ਤੇ ਸ਼ੁਰੂ ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਇਹ ਉੱਤਰੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਨੇਤਾ ਕਿਮ ਜੋਂਗ-ਉਨ ਦੇ ਮਰਹੂਮ ਪਿਤਾ ਕਿਮ ਜੋਂਗ-ਇਲ ਦੇ ਜਨਮਦਿਨ ਵਰਗੇ ਵੱਡੇ ਸਮਾਗਮਾਂ ਤੋਂ ਪਹਿਲਾਂ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ 2021 'ਚ ਇੰਟਰਨੈਟ ਨਾਲ ਸਬੰਧਤ ਅਪਰਾਧਾਂ ਲਈ 103,000 ਤੋਂ ਵੱਧ ਸ਼ੱਕੀਆਂ ਨੂੰ ਲਿਆ ਹਿਰਾਸਤ 'ਚ