ਉੱਤਰ ਕੋਰੀਆ ਨੇ ਕੀਤਾ ਮਿਜ਼ਾਈਲ ਦਾ ਪ੍ਰੀਖਣ

Friday, Aug 21, 2026 - 05:18 PM (IST)

ਉੱਤਰ ਕੋਰੀਆ ਨੇ ਕੀਤਾ ਮਿਜ਼ਾਈਲ ਦਾ ਪ੍ਰੀਖਣ

ਸਿਓਲ (ਏਜੰਸੀ)- ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰ ਕੋਰੀਆ ਨੇ ਦੇਸ਼ ਦੇ ਪੂਰਬੀ ਤੱਟ ਕੋਲ ਇਕ ਸ਼ੱਕੀ ਮਿਜ਼ਾਈਲ ਦਾ ਪ੍ਰੀਖਣ ਕੀਤਾ। ਯੋਨਹਾਪ ਸਮਾਚਾਰ ਏਜੰਸੀ ਨੇ ਦੱਖਣੀ ਕੋਰੀਆਈ ਫੌਜ ਦੇ ਹਵਾਲੇ ਨਾਲ ਦੱਸਿਆ ਕਿ ਇਹ ਪ੍ਰੀਖਣ ਵੀਰਵਾਰ ਨੂੰ ਕੀਤਾ ਗਿਆ।

ਉੱਤਰ ਕੋਰੀਆ ਵਲੋਂ ਸ਼ੱਕੀ ਮਿਜ਼ਾਈਲ ਦਾਗੇ ਜਾਣ ਦੀ ਖ਼ਬਰ ਕਿਮ ਜੋਂਗ ਉਨ ਦੀ ਸ਼ਕਤੀਸ਼ਾਲੀ ਭੈਣ ਦੇ ਉਸ ਬਿਆਨ ਦੇ ਇਕ ਦਿਨ ਬਾਅਦ ਆਈ, ਜਿਸ ਵਿਚ ਉਨ੍ਹਾਂ ਨੇ ਦੱਖਣੀ ਕੋਰੀਆ ਨਾਲ ਫੌਜੀ ਅਭਿਆਸ ਘਟਾਉਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਸੀ। ਟਰੰਪ ਨੇ ਇਹ ਕਦਮ ਕੂਟਨੀਤਕ ਯਤਨਾਂ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਤਹਿਤ ਚੁੱਕਿਆ ਸੀ। ਕਿਮ ਯੋ ਜੋਂਗ ਨੇ ਕਿਹਾ ਕਿ ਇਨ੍ਹਾਂ ਫੌਜੀ ਅਭਿਆਸਾਂ ਦੀ ਉਕਸਾਊ ਪ੍ਰਕਿਰਤੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ।


author

cherry

Content Editor

Related News