ਉੱਤਰ ਕੋਰੀਆ ਦਾ ਨਵਾਂ ਕਾਰਨਾਮਾ : ਹੁਣ ਟਰੇਨ ਤੋਂ ਦਾਗੀਆਂ 800 ਕਿਲੋਮੀਟਰ ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ
Friday, Sep 17, 2021 - 10:33 AM (IST)
ਸਿਓਲ (ਭਾਸ਼ਾ) - ਉੱਤਰ ਕੋਰੀਆ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਪਹਿਲੀ ਵਾਰ ਇਕ ਟਰੇਨ ਤੋਂ ਬੈਲਿਸਟਿਕ ਮਿਜ਼ਾਈਲਾਂ ਦਾ ਸਫਲਤਾਪੂਰਵਕ ਲਾਂਚ ਕੀਤਾ। ਪਿਓਂਗਯਾਂਗ ਦੀ ਅਧਿਕਾਰਕ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਟਰੇਨ ’ਤੇ ਬਣੀ ਮਿਜ਼ਾਈਲ ਰੈਜੀਮੈਂਟ ਦੇ ਇਕ ਅਭਿਆਸ ਦੌਰਾਨ ਮਿਜ਼ਾਈਲਾਂ ਲਾਂਚ ਕੀਤੀ ਗਈ ਜੋ 800 ਕਿਲੋਮੀਟਰ (500 ਮੀਲ) ਦੂਰ ਇਕ ਸਮੁੰਦਰੀ ਟੀਚੇ ’ਤੇ ਸਟੀਕ ਰੂਪ ਨਾਲ ਜਾ ਡਿੱਗੀ। ਸਰਕਾਰੀ ਮੀਡੀਆ ਵਲੋਂ ਦਿਖਾਈ ਫੁਟੇਜ਼ ਵਿਚ ਸੰਘਣੇ ਜੰਗਲ ਵਿਚ ਪਟੜੀਆਂ ਦੇ ਕੰਢੇ ਰੇਲ-ਕਾਰ ਲਾਂਚਰਾਂ ਤੋਂ ਸੰਤਰੀ ਲਪਟਾਂ ਵਿਚ ਘਿਰੀਆਂ 2 ਵੱਖਰੇ-ਵੱਖਰੇ ਮਿਜ਼ਾਈਲਾਂ ਨਿਕਲਦੀਆਂ ਦੇਖੀਆਂ ਰਹੀ ਹਨ।
ਚਿਰ ਮੁਕਾਬਲੇ ਦੇਸ਼ਾਂ ਦੱਖਣੀ ਕੋਰੀਆ ਅਤੇ ਉੱਤਰ ਕੋਰੀਆ ਨੇ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ ਜਿਸ ਤੋਂ ਬਾਅਦ ਉੱਤਰ ਕੋਰੀਆ ਨੇ ਇਹ ਮਿਜ਼ਾਈਲਾਂ ਦਾਗੀਆਂ। ਉਧਰ, ਅਮਰੀਕਾ ਨੇ ਉੱਤਰ ਕੋਰੀਆ ਵਲੋਂ ਬੈਲਿਸਟਿਕ ਮਿਜ਼ਾਈਲ ਲਾਂਚਿੰਗ ਦੀ ਨਿੰਦਾ ਕਰਦੇ ਹੋਏ ਪਿਓਂਗਯਾਂਗ ਤੋਂ ਵਾਸ਼ਿੰਗਟਨ ਤੋਂ ਸਾਰਥਕ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ।