ਉੱਤਰੀ ਕੋਰੀਆ 'ਚ ਬੁਖ਼ਾਰ ਨਾਲ 56 ਲੋਕਾਂ ਦੀ ਮੌਤ, ਡੇਢ ਕਰੋੜ ਤੋਂ ਵਧੇਰੇ ਬਿਮਾਰ, ਫ਼ੌਜ ਨੇ ਸੰਭਾਲਿਆ ਮੋਰਚਾ

05/17/2022 12:29:26 PM

ਸਿਓਲ/ਉੱਤਰੀ ਕੋਰੀਆ (ਏਜੰਸੀ)- ਉੱਤਰੀ ਕੋਰੀਆ ਵਿੱਚ ਸਿਹਤ ਅਧਿਕਾਰੀਆਂ ਨੇ 2,69,510 ਹੋਰ ਲੋਕਾਂ ਵਿਚ ਬੁਖ਼ਾਰ ਦੇ ਲੱਛਣਾਂ ਨਾਲ 6 ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੇਸ਼ ਦੇ ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਦੇ ਐਂਟੀ-ਵਾਇਰਸ ਹੈੱਡਕੁਆਰਟਰ ਦੇ ਅਨੁਸਾਰ, ਅਪ੍ਰੈਲ ਦੇ ਅਖੀਰ ਤੋਂ ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਬੁਖ਼ਾਰ ਕਾਰਨ 56 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਕਰੋੜ 48 ਲੱਖ ਤੋਂ ਵੱਧ ਲੋਕ ਬਿਮਾਰ ਹੋ ਚੁੱਕੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਬਿਮਾਰ ਲੋਕ ਕੋਵਿਡ-19 ਨਾਲ ਸੰਕਰਮਿਤ ਹਨ।

ਇਹ ਵੀ ਪੜ੍ਹੋ: ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਸੈਂਕੜੇ ਭਾਰਤੀ-ਅਮਰੀਕੀਆਂ ਲਈ ਵੱਡੀ ਖ਼ੁਸ਼ਖ਼ਬਰੀ

ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 663,910 ਲੋਕ ਅਜੇ ਵੀ ਆਈਸੋਲੇਸ਼ਨ ਵਿੱਚ ਹਨ। ਹਾਲਾਂਕਿ ਅਧਿਕਾਰਤ ਮੀਡੀਆ ਇਹ ਸਪੱਸ਼ਟ ਨਹੀਂ ਕਰ ਰਿਹਾ ਹੈ ਕਿ ਕੋਵਿਡ-19 ਕਾਰਨ ਬੁਖ਼ਾਰ ਦੇ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੀ ਖ਼ਰਾਬ ਸਿਹਤ ਪ੍ਰਣਾਲੀ ਦੇ ਮੱਦੇਨਜ਼ਰ ਵਾਇਰਸ ਦੀ ਲਾਗ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਦੇਸ਼ ਵਿੱਚ 1  ਲੱਖ ਤੋਂ ਵੱਧ ਜਨ ਸਿਹਤ ਅਧਿਕਾਰੀਆਂ, ਅਧਿਆਪਕਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਬੁਖ਼ਾਰ ਤੋਂ ਪੀੜਤ ਲੋਕਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਦੇ ਦੋਵੇਂ ਮੋਬਾਈਲ ਚੋਰੀ, ਕੀ ਕਤਲ ਤੋਂ ਬਾਅਦ ਖੁਲਾਸੇ ਵਾਲੀ ਰਿਕਾਰਡਿੰਗ ਲੱਭ ਰਹੇ ਹਨ ਦੁਸ਼ਮਣ?

ਐਤਵਾਰ ਨੂੰ ਸੱਤਾਧਾਰੀ ਪਾਰਟੀ ਦੀ ਬੈਠਕ ਦੌਰਾਨ, ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਵੀ ਆਪਣੀ ਫ਼ੌਜ ਨੂੰ ਪਿਓਂਗਯਾਂਗ ਵਿੱਚ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ ਅਤੇ ਚਿੰਤਾ ਜ਼ਾਹਰ ਕੀਤੀ ਕਿ ਦਵਾਈ ਦੀ ਸਮੇਂ ਸਿਰ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਉੱਤਰੀ ਕੋਰੀਆ ਦੀ ਅਧਿਕਾਰਤ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' ਨੇ ਮੰਗਲਵਾਰ ਨੂੰ ਕਿਹਾ ਕਿ ਕੋਰੀਆਈ ਪੀਪਲਜ਼ ਆਰਮੀ ਨੇ ਸੋਮਵਾਰ ਨੂੰ ਪਿਓਂਗਯਾਂਗ 'ਚ ਫਾਰਮੇਸੀਆਂ 'ਚ ਦਵਾਈਆਂ ਦੀ ਆਵਾਜਾਈ 'ਚ ਮਦਦ ਕਰਨ ਲਈ ਆਪਣੀਆਂ ਮੈਡੀਕਲ ਯੂਨਿਟਾਂ ਦੇ ਅਧਿਕਾਰੀਆਂ ਅਤੇ ਗੈਰ-ਕਮਿਸ਼ਨਡ ਅਧਿਕਾਰੀਆਂ ਨੂੰ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਸਾਵਧਾਨ, ਭੇਦਭਰੀ ਹੈਪੇਟਾਈਟਸ ਨੇ 21 ਦੇਸ਼ਾਂ ’ਚ ਪਸਾਰੇ ਪੈਰ, ਹੁਣ ਤੱਕ ਇਕ ਦਰਜਨ ਬੱਚਿਆਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News