ਉੱਤਰੀ ਕੋਰੀਆ ਦਾ ਮਿਜ਼ਾਈਲ ਪ੍ਰੀਖਣ ਵਿਸ਼ਵਾਸਘਾਤ ਨਹੀਂ : ਟਰੰਪ

05/11/2019 11:33:38 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਹਾਲ ਹੀ 'ਚ ਕੀਤਾ ਗਿਆ ਮਿਜ਼ਾਈਲ ਪ੍ਰੀਖਣ ਵਿਸ਼ਾਵਾਸਘਾਤ ਨਹੀਂ ਹੈ। ਟਰੰਪ ਨੇ ਪਾਲਿਟੀਕੋ ਨੂੰ ਦਿੱਤੇ ਬਿਆਨ 'ਚ ਆਖਿਆ, ' ਉਹ ਘੱਟ ਦੂਰੀ ਦੀਆਂ (ਮਿਜ਼ਾਈਲਾਂ) ਸਨ ਅਤੇ ਮੈਂ ਨਹੀਂ ਸਮਝਦਾ ਕਿ ਇਹ ਵਿਸ਼ਵਾਸਘਾਤ ਹੈ।' ਦੱਸ ਦਈਏ ਕਿ ਵੀਰਵਾਰ ਨੂੰ ਉੱਤਰੀ ਕੋਰੀਆ ਨੇ ਘੱਟ ਦੂਰੀ ਦੀਆਂ 2 ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ।
ਨਵੰਬਰ 2017 ਤੋਂ ਬਾਅਦ ਉੱਤਰੀ ਕੋਰੀਆ ਦਾ ਇਹ ਪਹਿਲਾ ਮਿਜ਼ਾਈਲ ਪ੍ਰੀਖਣ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨਾਲ ਚੰਗੇ ਸਬੰਧ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉੱਤਰੀ ਕੋਰੀਆਈ ਨੇਤਾ 'ਚ ਉਨ੍ਹਾਂ ਦਾ ਵਿਸ਼ਵਾਸ ਕਿਸੇ ਬਿੰਦੂ 'ਤੇ ਖਤਮ ਹੋ ਸਕਦਾ ਹੈ ਪਰ ਇਹ ਬਿਲਕੁਲ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਮਤਲਬ ਹੈ ਕਿ ਇਸ ਦੀ ਸੰਭਾਵਨਾ ਹੈ ਪਰ ਫਿਲਹਾਲ ਅਜਿਹਾ ਨਹੀਂ ਹੈ। ਕਿਮ ਨੇ ਪਿਛਲੇ ਸਾਲ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾ ਪ੍ਰੀਖਣ ਨਾ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਤੰਬਰ 'ਚ ਜੂਨ 'ਚ ਟਰੰਪ ਅਤੇ ਕਿਮ ਵਿਚਾਲੇ ਪਹਿਲੀ ਬੈਠਕ ਹੋਈ ਸੀ। ਇਸ ਤੋਂ ਬਾਅਦ ਇਸ ਸਾਲ ਫਰਵਰੀ 'ਚ ਦੋਹਾਂ ਨੇਤਾਵਾਂ ਵਿਚਾਲੇ ਹਨੋਈ 'ਚ ਹੋਈ ਦੂਜੀ ਮੁਲਾਕਾਤ ਬਿਨਾਂ ਨਤੀਜੇ ਦੇ ਖਤਮ ਹੋ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਟਰੰਪ ਪ੍ਰਸ਼ਾਸਨ ਨੇ ਤੀਜੀ ਮੁਲਾਕਾਤ ਦੀ ਗੱਲ ਕਹੀ ਹੈ।
ਦੱਸ ਦਈਏ ਕਿ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਦੇ ਨੇਤਾ ਕਿਮ ਜੋਂਗ ਓਨ ਨੇ ਲੰਬੀ ਦੂਰੀ ਦੀਆਂ ਹਮਲਿਆਂ ਦੇ ਅਭਿਆਸ ਦਾ ਨਿਰੀਖਣ ਕੀਤਾ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਨੇ ਇਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਘੱਟ ਦੂਰੀ ਦੀਆਂ ਮਿਜ਼ਾਈਲਾਂ ਦਾਗੀਆਂ ਹਨ। ਉੱਤਰੀ ਕੋਰੀਆ ਦੀ ਸਰਕਾਰੀ ਕੋਰੀਆਂ ਸੈਂਟ੍ਰਲ ਨਿਊਜ਼ੀ ਏਜੰਸੀ ਨੇ ਆਖਿਆ ਕਿ ਸਰਵ ਉੱਚ ਨੇਤਾ ਕਿਮ ਜੋਂਗ ਓਨ ਦੇ ਕਮਾਨ ਕੇਂਦਰ 'ਤੇ ਲੰਬੀ ਦੂਰੀ ਦੇ ਹਮਲੇ ਦੇ ਵੱਖ-ਵੱਖ ਮਾਧਿਆਮਾਂ ਦੇ ਅਭਿਆਸ ਦੀ ਯੋਜਨਾ ਦੇ ਬਾਰੇ 'ਚ ਜਾਣਕਾਰੀ ਲਈ ਅਤੇ ਅਭਿਆਸ ਸ਼ੁਰੂ ਕਰਨ ਦਾ ਆਦੇਸ਼ ਦਿੱਤਾ।


Khushdeep Jassi

Content Editor

Related News