ਉੱਤਰੀ ਕੋਰੀਆ ਨੇ ਫਿਰ ਦਾਗੀਆਂ ਸਮੁੰਦਰ ਵੱਲ ਬੈਲਿਸਟਿਕ ਮਿਜ਼ਾਈਲਾਂ

Friday, Jun 16, 2023 - 02:27 AM (IST)

ਉੱਤਰੀ ਕੋਰੀਆ ਨੇ ਫਿਰ ਦਾਗੀਆਂ ਸਮੁੰਦਰ ਵੱਲ ਬੈਲਿਸਟਿਕ ਮਿਜ਼ਾਈਲਾਂ

ਸਿਓਲ : ਦੱਖਣੀ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਨੇ ਆਪਣੇ ਪੂਰਬੀ ਤੱਟ ਤੋਂ ਇਕ ਬੈਲਿਸਟਿਕ ਮਿਜ਼ਾਈਲ ਛੱਡੀ ਹੈ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਇਹ ਲਾਂਚ ਵੀਰਵਾਰ ਸ਼ਾਮ ਨੂੰ ਉੱਤਰੀ ਕੋਰੀਆ ਦੁਆਰਾ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਹੋਰ ਵੇਰਵੇ ਨਹੀਂ ਦਿੱਤੇ।

ਇਹ ਵੀ ਪੜ੍ਹੋ : "ਸੰਸਦ ਦੇ ਅੰਦਰ ਹੋਇਆ ਮੇਰਾ ਜਿਣਸੀ ਸ਼ੋਸ਼ਣ", ਆਸਟ੍ਰੇਲੀਆਈ MP ਨੇ ਰੋ-ਰੋ ਦੱਸੀ ਕਹਾਣੀ

ਇਸ ਤੋਂ ਪਹਿਲਾਂ ਵੀਰਵਾਰ ਨੂੰ ਦੱਖਣੀ ਕੋਰੀਆਈ ਅਤੇ ਅਮਰੀਕੀ ਸੈਨਿਕਾਂ ਨੇ ਕੋਰੀਆ ਦੇ ਉੱਚ ਸੁਰੱਖਿਆ ਵਾਲੇ ਸਰਹੱਦੀ ਖੇਤਰ 'ਚ ਗੋਲਾ-ਬਾਰੂਦ ਨਾਲ ਵੱਡੇ ਪੱਧਰ 'ਤੇ ਫੌਜੀ ਅਭਿਆਸ ਕੀਤਾ ਸੀ, ਜਿਸ ਤੋਂ ਬਾਅਦ ਉੱਤਰੀ ਕੋਰੀਆ ਦੀ ਫੌਜ ਨੇ ਜਵਾਬੀ ਕਾਰਵਾਈ ਕਰਨ ਦੀ ਸਹੁੰ ਖਾਧੀ ਸੀ ਪਰ ਵੇਰਵੇ ਨਹੀਂ ਦਿੱਤੇ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News