ਅਮਰੀਕਾ ਨਾਲ ਇਕ ਹੋਰ ਸਿਖਰ ਸੰਮੇਲਨ ਦਾ ਕੋਈ ਫਾਇਦਾ ਨਹੀਂ : ਕਿਮ ਯੋ-ਜੋਂਗ

07/10/2020 4:00:32 PM

ਪਿਓਂਗਯਾਂਗ (ਭਾਸ਼ਾ): ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਦੀ ਭੈਣ ਕਿਮ ਯੋ-ਜੋਂਗ ਨੇ ਸ਼ੁੱਕਰਵਾਰ ਨੂੰ ਇਕ ਵੱਡਾ ਬਿਆਨ ਦਿੱਤਾ। ਬਿਆਨ ਵਿਚ ਕਿਮ ਯੋ-ਜੋਂਗ ਨੇ ਕਿਹਾ ਕਿ ਉੱਤਰੀ ਕੋਰੀਆ ਦਾ ਅਮਰੀਕੀ ਦੇ ਨਾਲ ਇਕ ਹੋਰ ਸਿਖਰ ਸੰਮੇਲਨ ਕਰਨ ਦਾ ਕੋਈ ਫਾਇਦਾ ਨਹੀਂ ਹੈ। ਯੋਨਹਾਪ ਦੀ ਰਿਪੋਰਟ ਦੇ ਮੁਤਾਬਕ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਵੱਲੋਂ ਦਿੱਤੇ ਗਏ ਇਕ ਬਿਆਨ ਵਿਚ ਕਿਮ ਯੋ-ਜੋਗ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਕ ਹੋਰ ਸਿਖਰ ਸੰਮੇਲਨ ਉੱਤਰੀ ਕੋਰੀਆ ਦੇ ਲਈ ਗੈਰ ਜ਼ਰੂਰੀ ਅਤੇ ਬੇਕਾਰ ਹੈ।

ਉਸ ਮੁਤਾਬਕ ਉਦੋਂ ਤੱਕ ਗੱਲਬਾਤ ਕਰਨੀ ਬੇਕਾਰ ਹੈ ਜਦੋਂ ਤੱਕ ਕਿ ਦੋਵੇਂ ਪੱਖ ਆਪਣੇ ਮਤਭੇਦਾਂ ਨੂੰ ਹੱਲ ਕਰਨ ਵਿਚ ਅਸਮਰੱਥ ਹਨ ਅਤੇ ਅਮਰੀਕੀ ਲਾਠੀ ਇਸ ਦੇ ਅਹੁਦਿਆਂ ਦੇ ਲਈ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਅਮਰੀਕੀ ਮਾਮਲਿਆਂ ਦੇ ਵਿਭਾਗ ਮੁਖੀ ਕਵੋਨ ਜੋਂਗ ਗਨ ਨੇ ਕਿਹਾ ਕਿ ਪਿਓਂਗਯਾਂਗ ਦਾ ਵਾਸ਼ਿੰਗਟਨ ਦੇ ਨਾਲ ਗੱਲਬਾਤ ਕਰਨ ਦਾ ਇਰਾਦਾ ਨਹੀਂ ਹੈ। ਸਪੂਤਨਿਕ ਦੀ ਇਕ ਰਿਪੋਰਟ ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਕ ਸਿਖਰ ਸੰਮੇਲਨ ਦੀ ਆਸ ਦੱਖਣੀ ਕੋਰੀਆਈ ਨੇਤਾ ਮੂਨ ਜੇ-ਇਨ ਵੱਲੋਂ ਜ਼ਾਹਰ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਡਰੱਗ ਤਸਕਰੀ ਦੇ ਦੋਸ਼ 'ਚ ਭਾਰਤੀ ਕਾਰੋਬਾਰੀ ਨੂੰ ਜੇਲ ਦੀ ਸਜ਼ਾ

ਕਿਮ ਜੋਂਗ ਦਾ ਦੇਸ਼ ਅਤੇ ਦੁਨੀਆ ਵਿਚ ਜਿਹੜਾ ਅਕਸ ਹੈ ਉਸ ਨੂੰ ਤਿਆਰ ਕਰਨ ਵਿਚ ਉਹਨਾਂ ਦੀ ਭੈਣ ਦਾ ਮਹੱਤਵਪੂਰਣ ਯੋਗਦਾਨ ਸਮਝਿਆ ਜਾਂਦਾ ਹੈ। ਦੱਖਣੀ ਕੋਰੀਆ ਵਿਚ 2018 ਵਿਚ ਵਿੰਟਰ ਓਲਪਿੰਕਸ ਦੇ ਦੌਰਾਨ ਕਿਮ ਯੋ ਜੋਂਗ ਨੇ ਉੱਤਰੀ ਕੋਰੀਆ ਦੇ ਦਲ ਦੀ ਨੁਮਾਇੰਦਗੀ ਕੀਤੀ ਸੀ।ਉੱਤਰੀ ਕੋਰੀਆ ਦੀ ਮਿਲਟਰੀ ਐਕਸੇਸਾਈਜ਼ ਦਾ ਜਦੋਂ ਦੱਖਣੀ ਕੋਰੀਆ ਨੇ ਵਿਰੋਧ ਕੀਤਾ ਤਾਂ ਮਾਰਚ ਵਿਚ ਕਿਮ ਯੋ ਜੋਂਗ ਨੇ ਪਹਿਲੀ ਵਾਰ ਜਨਤਕ ਬਿਆਨ ਜਾਰੀ ਕਰ ਕੇ ਕਿਹਾ,''ਦੱਖਣੀ ਕੋਰੀਆ ਡਰੇ ਹੋਏ ਕੁੱਤੇ ਵਾਂਗ ਭੌਂਕ ਰਿਹਾ ਹੈ।''


Vandana

Content Editor

Related News