ਸਾਹਮਣੇ ਆਏ ਤਾਨਾਸ਼ਾਹ ਕਿਮ ਦੇ ਸਰੀਰ ''ਤੇ ਰਹੱਸਮਈ ਨਿਸ਼ਾਨ, ਡਾਕਟਰਾਂ ਨੇ ਕਹੀ ਇਹ ਗੱਲ
Sunday, May 03, 2020 - 06:01 PM (IST)
ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ 3 ਹਫਤਿਆਂ ਦੇ ਬਾਅਦ ਇਕ ਜਨਤਕ ਪ੍ਰੋਗਰਾਮ ਵਿਚ ਨਜ਼ਰ ਆਏ। ਇਸ ਤੋਂ ਪਹਿਲਾਂ ਕਰੀਬ 20 ਦਿਨਾਂ ਤੱਕ ਉਹ ਜਨਤਕ ਤੌਰ 'ਤੇ ਗਾਇਬ ਰਹੇ ਸੀ। ਕਿਮ 1 ਮਈ ਨੂੰ ਇਕ ਫੈਕਟਰੀ ਦੇ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕਰਦੇ ਨਜ਼ਰ ਆਏ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਮੀਡੀਆ ਵਿਚ ਉਹਨਾਂ ਦੀ ਸਿਹਤ ਨੂੰ ਲੈਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ। ਹੁਣ NK News ਨੇ ਮੈਡੀਕਲ ਮਾਹਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਕਿਮ ਦੇ ਸਰੀਰ 'ਤੇ ਦਿੱਸ ਰਿਹਾ ਨਿਸ਼ਾਨ ਉਹਨਾਂ ਦੀ ਹਾਰਟ ਸਰਜਰੀ ਕਰਨ ਦਾ ਸੰਕੇਤ ਹੋ ਸਕਦਾ ਹੈ।
ਇੱਥੇ ਦੱਸ ਦਈਏ ਕਿ 1 ਮਈ ਨੂੰ ਕਿਮ ਜੋਂਗ ਉਨ ਉੱਤਰੀ ਕੋਰੀਆ ਦੇ ਸੁਨਚੋਨ ਵਿਚ ਇਕ ਖਾਧ ਫੈਕਟਰੀ ਦਾ ਉਦਘਾਟਨ ਕਰਦੇ ਨਜ਼ਰ ਆਏ। nknews.org ਦੀ ਰਿਪੋਰਟ ਦੇ ਮੁਤਾਬਕ ਕਿਮ ਜੋਂਗ ਦੇ ਹੱਥ 'ਤੇ ਸੂਈ ਦਾ ਨਿਸ਼ਾਨ ਹੈ ਜੋ Cardiovascular ਪ੍ਰਕਿਰਿਆ ਦੇ ਦੌਰਾਨ ਦਾ ਹੋ ਸਕਦਾ ਹੈ।
ਕਿਮ ਦੇ ਗਾਇਬ ਰਹਿਣ ਦੌਰਾਨ ਸੀ.ਐੱਨ.ਐੱਨ. ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਅਮਰੀਕੀ ਅਧਿਕਾਰੀ ਕਿਮ ਦੀ ਹਾਰਟ ਸਰਜਰੀ ਨਾਲ ਸਬੰਧਤ ਰਿਪੋਰਟ 'ਤੇ ਨਜ਼ਰ ਰੱਖ ਰਹੇ ਹਨ। ਉੱਥੇ ਨਵੀਂ ਫੁਟੇਜ ਵਿਚ ਉਹਨਾਂ ਦੇ ਹੱਥ 'ਤੇ ਨਿਸ਼ਾਨ ਦਿਸ ਰਿਹਾ ਹੈ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਕਿਮ ਦੇ ਹੱਥ 'ਤੇ ਪਹਿਲਾਂ ਇਹ ਨਿਸ਼ਾਨ ਨਹੀਂ ਦੇਖਿਆ ਗਿਆ ਸੀ।
ਉੱਥੇ 20 ਦਿਨ ਬਾਅਦ ਕਿਮ ਦੇ ਸਾਹਮਣੇ ਆਉਣ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪ੍ਰਤਿਕਿਰਿਆ ਦਿੱਤੀ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ,''ਮੈਨੂੰ ਖੁਸ਼ੀ ਹੈ ਕਿ ਉਹ ਵਾਪਸ ਆ ਗਏ ਹਨ ਅਤੇ ਸਿਹਤਮੰਦ ਹਨ।'' ਇਸ ਤੋਂ ਪਹਿਲਾਂ ਜਦੋਂ ਟਰੰਪ ਤੋਂ ਕਿਮ ਦੇ ਬਾਰੇ ਵਿਚ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਪਸ਼ਤੂਨ ਨੇਤਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ
ਖਾਧ ਦੀ ਫੈਕਟਰੀ ਦੇ ਉਦਘਾਟਨ ਦੀਆਂ ਤਸਵੀਰਾਂ ਅਤੇ ਵੀਡੀਓ ਉੱਤਰੀ ਕੋਰੀਆ ਦੀ ਸਟੇਟ ਏਜੰਸੀ ਕੇ.ਸੀ.ਐੱਨ.ਏ. ਨੇ ਜਾਰੀ ਕੀਤੀਆਂ ਹਨ। ਉੱਤਰੀ ਕੋਰੀਆ ਵਿਚ ਮੀਡੀਆ ਨੂੰ ਵੀ ਆਜ਼ਾਦੀ ਨਹੀਂ ਹੈ। ਇਸ ਲਈ ਸੁਤੰਤਰ ਏਜੰਸੀਆਂ ਇਹਨਾਂ ਤਸਵੀਰਾਂ ਦੀ ਸੱਚਾਈ ਪ੍ਰਮਾਣਿਤ ਨਹੀਂ ਕਰ ਪਾਈਆਂ ਹਨ। 15 ਅਪ੍ਰੈਲ ਨੂੰ ਆਪਣੇ ਦਾਦਾ ਅਤੇ ਉੱਤਰੀ ਕੋਰੀਆ ਦੇ ਸੰਸਥਾਪਕ ਕਿਮ ਇਲ ਸੁੰਗ ਦੀ ਜਨਮ ਵਰ੍ਹੇਗੰਢ ਤੋਂ ਗਾਇਬ ਰਹਿਣ ਦੇ ਬਾਅਦ ਕਿਮ ਜੋਂਗ ਸੰਬੰਧੀ ਕਈ ਸਵਾਲ ਉੱਠੇ ਸਨ। ਉੱਤਰੀ ਕੋਰੀਆ ਵਿਚ 15 ਅਪ੍ਰੈਲ ਨੂੰ ਛੁੱਟੀ ਹੁੰਦੀ ਹੈ ਅਤੇ ਇਸ ਦਿਨ ਹੋਣ ਵਾਲੇ ਰਾਸ਼ਟਰੀ ਪ੍ਰੋਗਰਾਮ ਨੂੰ ਕਾਫੀ ਮਹੱਤਵਪੂਰਣ ਮੰਨਿਆ ਜਾਂਦਾ ਹੈ।