ਉੱਤਰੀ ਕੋਰੀਆ ਨੇ ਕੋਰੋਨਾ ਦੇ ਸ਼ੱਕੀ ਮਾਮਲਿਆਂ ਨੂੰ ਲੈ ਕੇ ਕੇਸੋਂਗ ਸ਼ਹਿਰ ''ਚ ਕੀਤੀ ਤਾਲਾਬੰਦੀ

Sunday, Jul 26, 2020 - 11:07 AM (IST)

ਉੱਤਰੀ ਕੋਰੀਆ ਨੇ ਕੋਰੋਨਾ ਦੇ ਸ਼ੱਕੀ ਮਾਮਲਿਆਂ ਨੂੰ ਲੈ ਕੇ ਕੇਸੋਂਗ ਸ਼ਹਿਰ ''ਚ ਕੀਤੀ ਤਾਲਾਬੰਦੀ

ਸਿਓਲ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੱਖਣੀ ਕੋਰੀਆਈ ਸਰਹੱਦ ਕੋਲ ਕੇਸੋਂਗ ਸ਼ਹਿਰ ਵਿਚ ਪੂਰੀ ਤਰ੍ਹਾਂ ਤਾਲਾਬੰਦੀ ਲਾਗੂ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਖਤਰਨਾਕ ਵਾਇਰਸ ਦੇਸ਼ ਵਿਚ ਦਾਖਲ ਹੋ ਗਿਆ ਹੈ।  

ਸਰਕਾਰੀ ਮੀਡੀਆ ਨੇ ਐਤਵਾਰ ਨੂੰ ਦੱਸਿਆ ਕਿ ਇਕ ਵਿਅਕਤੀ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਲੱਛਣ ਪਾਏ ਗਏ ਹਨ। ਜੇਕਰ ਇਸ ਵਿਅਕਤੀ ਨੂੰ ਅਧਿਕਾਰਕ ਰੂਪ ਨਾਲ ਵਾਇਰਸ ਪੀੜਤ ਘੋਸ਼ਤ ਕੀਤਾ ਜਾਂਦਾ ਹੈ ਤਾਂ ਇਹ ਉੱਤਰੀ ਕੋਰੀਆ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਪੁਸ਼ਟ ਮਾਮਲਾ ਹੋਵੇਗਾ। ਉੱਤਰੀ ਕੋਰੀਆ ਲਗਾਤਾਰ ਇਹ ਕਹਿੰਦਾ ਆਇਆ ਹੈ ਕਿ ਉਸ ਦੇ ਦੇਸ਼ ਵਿਚ ਵਾਇਰਸ ਦਾ ਇਕ ਵੀ ਮਾਮਲਾ ਨਹੀਂ ਹੈ। ਹਾਲਾਂਕਿ ਵਿਦੇਸ਼ੀ ਮਾਹਿਰ ਉਸ ਦੇ ਇਸ ਦਾਅਵੇ 'ਤੇ ਸਵਾਲ ਚੁੱਕਦੇ ਆ ਰਹੇ ਹਨ। 

ਤਾਲਾਬੰਦੀ ਦੀ ਘੋਸ਼ਣਾ ਸ਼ੁੱਕਰਵਾਰ ਦੁਪਹਿਰ ਨੂੰ ਕੀਤੀ ਗਈ। ਇਹ ਸ਼ੱਕੀ ਮਾਮਲਾ ਅਜਿਹੇ ਸ਼ਖਸ ਦਾ ਹੈ ਜੋ ਸਾਲਾਂ ਪਹਿਲਾਂ ਦੱਖਣੀ ਕੋਰੀਆ ਭੱਜ ਗਿਆ ਤੇ ਪਿਛਲੇ ਹਫਤੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਉੱਤਰੀ ਕੋਰੀਆ ਵਿਚ ਦਾਖਲ ਹੋਇਆ ਹੈ। ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਸਕਦਾ ਹੈ। ਉਸ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਪਹਿਲਾਂ ਹੀ ਵਾਇਰਸ ਤੋਂ ਬਚਾਅ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ ਤੇ ਵਿਦੇਸ਼ੀ ਸੈਲਾਨੀਆਂ ਦੇ ਆਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਤਕਰੀਬਨ 2 ਲੱਖ ਵਾਲੀ ਆਬਾਦੀ ਵਾਲਾ ਸ਼ਹਿਰ ਕੇਸੋਂਗ ਦੱਖਣੀ ਕੋਰੀਆ ਨਾਲ ਲੱਗਦੀ ਉੱਤਰੀ ਕੋਰੀਆ ਦੀ ਸਰਹੱਦ 'ਤੇ ਸਥਿਤ ਹੈ। 
 


author

Lalita Mam

Content Editor

Related News