ਉੱਤਰੀ ਕੋਰੀਆ ਨੇ ਸਮੁੰਦਰ ''ਚ ਦਾਗੀ ਮਿਜ਼ਾਈਲ: ਦੱਖਣੀ ਕੋਰੀਆ

02/18/2023 3:45:19 PM

ਸਿਓਲ (ਭਾਸ਼ਾ)- ਦੱਖਣੀ ਕੋਰੀਆ ਦੀ ਫ਼ੌਜ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਸਮੁੰਦਰ ਵਿੱਚ ਘੱਟੋ-ਘੱਟ ਇੱਕ ਬੈਲਿਸਟਿਕ ਮਿਜ਼ਾਈਲ ਦਾਗੀ। ਜੁਆਇੰਟ ਚੀਫ਼ ਆਫ਼ ਸਟਾਫ਼ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਤੁਰੰਤ ਇਹ ਨਹੀਂ ਦੱਸ ਸਕਦੇ ਕਿ ਕਿਸ ਕਿਸਮ ਦੀ ਮਿਜ਼ਾਈਲ ਦਾਗੀ ਗਈ ਹੈ ਅਤੇ ਇਹ ਕਿੰਨੀ ਦੂਰ ਡਿੱਗੀ ਹੈ।

ਉੱਤਰੀ ਕੋਰੀਆ ਵੱਲੋਂ ਮਿਜ਼ਾਈਲ ਪ੍ਰੀਖਣ ਉਸ ਦੇ ਵਿਦੇਸ਼ ਮੰਤਰਾਲਾ ਦੀ ਧਮਕੀ ਤੋਂ ਇਕ ਦਿਨ ਬਾਅਦ ਕੀਤਾ ਗਿਆ ਹੈ। ਦੱਖਣੀ ਕੋਰੀਆ ਵੱਲੋਂ ਅਮਰੀਕਾ ਨਾਲ ਪਿਓਂਗਯਾਂਗ ਵਿਰੁੱਧ ਆਪਣੀਆਂ ਤਿਆਰੀਆਂ ਨੂੰ ਤੇਜ਼ ਕਰਨ ਲਈ ਫ਼ੌਜੀ ਅਭਿਆਸਾਂ ਦੀ ਲੜੀ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਉੱਤਰੀ ਕੋਰੀਆ ਨੇ ਚਿਤਾਵਨੀ ਦਿੱਤੀ ਸੀ ਕਿ ਉਹ "ਬੇਮਿਸਾਲ" ਕਾਰਵਾਈ ਕਰੇਗਾ।


cherry

Content Editor

Related News