ਉੱਤਰੀ ਕੋਰੀਆ ਨੇ ਨਵੀਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੀ ਕੀਤੀ ਪੁਸ਼ਟੀ

Thursday, Oct 31, 2024 - 03:12 PM (IST)

ਸਿਓਲ (ਏਜੰਸੀ)- ਉੱਤਰੀ ਕੋਰੀਆ ਨੇ ਨਵੀਂ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੀ ਪੁਸ਼ਟੀ ਕੀਤੀ ਹੈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐਨ.ਏ) ਨੇ ਦੱਸਿਆ ਕਿ ਇਹ ਪ੍ਰੀਖਣ ਕਿਮ ਜੋਂਗ ਉਨ ਦੇ ਆਦੇਸ਼ 'ਤੇ ਵੀਰਵਾਰ ਨੂੰ ਕੀਤਾ ਗਿਆ। ਕੇ.ਸੀ.ਐਨ.ਏ ਨੇ ਕਿਹਾ ਕਿ ਇਸਦੀ ਉਡਾਣ ਪਹਿਲਾਂ ਪ੍ਰੀਖਣ ਕੀਤੇ ਗਏ ਕਿਸੇ ਵੀ ਮਿਜ਼ਾਈਲ ਨਾਲੋਂ ਉੱਚੀ ਸੀ। ਕੇ.ਸੀ.ਐਨ.ਏ ਮੁਤਾਬਕ ਕਿਮ ਟੈਸਟ ਵਾਲੀ ਥਾਂ 'ਤੇ ਮੌਜੂਦ ਸੀ। 

ਪੜ੍ਹੋ ਇਹ ਅਹਿਮ ਖ਼ਬਰ-Canada 'ਚ Diwali ਉਤਸਵ ਰੱਦ ਹੋਣ ਦੀਆਂ ਖ਼ਬਰਾਂ 'ਤੇ ਵਿਰੋਧੀ ਧਿਰ ਦਾ ਸਪੱਸ਼ਟੀਕਰਨ

ਏਜੰਸੀ ਨੇ ਕਿਮ ਦੇ ਹਵਾਲੇ ਨਾਲ ਕਿਹਾ ਕਿ ਇਹ ਪ੍ਰੀਖਣ "ਇੱਕ ਢੁਕਵੀਂ ਫੌਜੀ ਕਾਰਵਾਈ" ਸੀ ਜੋ ਆਪਣੇ ਦੁਸ਼ਮਣਾਂ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਲਈ ਉੱਤਰੀ ਕੋਰੀਆ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ। ਇੱਕ ਦਿਨ ਪਹਿਲਾਂ ਦੱਖਣੀ ਕੋਰੀਆ ਦੀ ਫੌਜੀ ਖੁਫੀਆ ਏਜੰਸੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਸੀ ਕਿ ਉੱਤਰੀ ਕੋਰੀਆ ਨੇ ਆਪਣੇ ਸੱਤਵੇਂ ਪਰਮਾਣੂ ਪ੍ਰੀਖਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਅਮਰੀਕਾ ਤੱਕ ਪਹੁੰਚਣ ਦੇ ਸਮਰੱਥ ਇੱਕ ਲੰਬੀ ਦੂਰੀ ਦੀ ਮਿਜ਼ਾਈਲ ਦਾ ਪ੍ਰੀਖਣ ਕਰਨ ਨੇੜੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News