ਉੱਤਰ ਕੋਰੀਆ ਨੇ ਮਿਜ਼ਾਈਲ ਪ੍ਰੀਖਣਾਂ ਦੀ ਕੀਤੀ ਪੁਸ਼ਟੀ

Friday, Mar 26, 2021 - 07:46 PM (IST)

ਉੱਤਰ ਕੋਰੀਆ ਨੇ ਮਿਜ਼ਾਈਲ ਪ੍ਰੀਖਣਾਂ ਦੀ ਕੀਤੀ ਪੁਸ਼ਟੀ

ਸਿਓਲ-ਉੱਤਰ ਕੋਰੀਆ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੇ ਇਕ ਨਵੀਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉਥੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਉੱਤਰ ਕੋਰੀਆ ਪ੍ਰਮਾਣੂ ਗੱਲਬਾਤ 'ਚ ਰੁਕਾਵਟ ਦਰਮਿਆਨ ਤਣਾਅ ਵਧਾਉਂਦਾ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਹੋਣਗੇ। ਉੱਤਰ ਕੋਰੀਆ ਦੀ ਆਧਿਕਾਰਿਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਦੋ ਨਵੇਂ ਤਰ੍ਹਾਂ ਦੀਆਂ ਰਣਨੀਤਕ ਮਿਜ਼ਾਈਲਾਂ ਨੇ ਵੀਰਵਾਰ ਨੂੰ ਪੂਰਬੀ ਤੱਟ 'ਤੇ ਠੀਕ ਨਿਸ਼ਾਨਾ ਲਾਇਆ।

ਉੱਤਰ ਕੋਰੀਆ ਦੇ ਮੁੱਖ ਸਮਾਚਾਰ ਪੱਤਰ ਰੋਡੋਂਗ ਮਿਨਸੁਨ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਤਸਵੀਰਾਂ 'ਚ ਇਕ ਮਿਜ਼ਾਈਲ ਨੂੰ ਉਡਾਣ ਭਰਦੇ ਹੋਏ ਦਿਖਾਇਆ ਗਿਆ ਹੈ। ਕੇ.ਸੀ.ਐੱਨ.ਏ. ਨੇ ਮਿਜ਼ਾਈਲ ਪ੍ਰੀਖਣ 'ਤੇ ਨਜ਼ਰ ਰੱਖਣ ਵਾਲੇ ਚੋਟੀ ਦੇ ਅਧਿਕਾਰੀ ਰੀ ਪਿਉਂਗ ਚੋਲ ਦੇ ਹਵਾਲੇ ਤੋਂ ਕਿਹਾ ਕਿ ਇਸ ਨਵੇਂ ਹਥਿਆਰ ਨਾਲ ਦੇਸ਼ ਦੀ ਫੌਜੀ ਸਮਰੱਥਾ ਨੂੰ ਵਧਾਉਣ 'ਚ ਮਦਦ ਮਿਲੇਗੀ ਅਤੇ ਇਹ ਕੋਰੀਆਈ ਪ੍ਰਾਇਦੀਪ 'ਤੇ ਸਾਰੇ ਤਰ੍ਹਾਂ ਦੇ ਫੌਜੀ ਖਤਰਿਆਂ ਨਾਲ ਨਜਿੱਠੇਗਾ।

ਇਹ ਵੀ ਪੜ੍ਹੋ-ਡੈਨਮਾਰਕ ਨੇ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਇਸਤੇਮਾਲ 'ਤੇ ਤਿੰਨ ਹਫਤੇ ਹੋਰ ਵਧਾਈ ਪਾਬੰਦੀ

ਜਾਪਾਨੀ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਜਿਨਾਂ ਦੋ ਹਥਿਆਰਾਂ ਦਾ ਪ੍ਰੀਖਣ ਕੀਤਾ ਗਿਆ ਉਹ ਬੈਲਿਸਟਿਕ ਮਿਜ਼ਾਈਲਾਂ ਸਨ ਜਿਨ੍ਹਾਂ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਾਬੰਦੀ ਲਾ ਰੱਖੀ ਹੈ। ਦੱਖਣੀ ਕੋਰੀਆਈ ਅਧਿਕਾਰੀਆਂ ਮੁਤਾਬਕ ਉੱਥਰ ਕੋਰੀਆ ਨੇ ਐਤਵਾਰ ਨੂੰ ਦੋ ਹੋਰ ਮਿਜ਼ਾਈਲਾਂ ਦਾ ਵੀ ਪ੍ਰੀਖਣ ਕੀਤਾ ਸੀ ਪਰ ਇਹ ਕਰੂਜ਼ ਮਿਜ਼ਾਈਲਾਂ ਸਨ ਜਿਨ੍ਹਾਂ 'ਤੇ ਪਾਬੰਦੀ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਸੰਮਲੇਨ 'ਚ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਨਾਲ ਸਲਾਹ ਮਸ਼ਵਰਾ ਕਰ ਰਹੇ ਹਾਂ। ਜੇਕਰ ਉਹ ਤਣਾਅ ਵਧਾਉਂਦਾ ਹੈ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਅਸੀਂ ਇਸ ਦੇ ਮੁਤਾਬਕ ਪ੍ਰਤੀਕਿਰਿਆ ਦੇਵਾਂਗੇ।

ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News