ਟਰੰਪ ਨਾਸਮਝ ਤੇ ਖੜੂਸ ਬੁੱਢਾ : ਉੱਤਰ ਕੋਰੀਆ

12/09/2019 9:17:41 PM

ਸਿਓਲ (ਏ.ਪੀ.)- ਉੱਤਰ ਕੋਰੀਆ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 'ਨਾਸਮਝ' ਅਤੇ ਖੁਸ਼ਾਮਦ ਪਸੰਦ ਕਰਾਰ ਦੇ ਕੇ ਇਕ ਵਾਰ ਫਿਰ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਰੰਪ ਨੂੰ ਬੇਸਬਰਾ ਬੁੱਢਾ ਕਰਾਰ ਦਿੱਤਾ। ਟਰੰਪ ਅਤੇ ਉੱਤਰ ਕੋਰੀਆ ਦੇ ਦੋਵੇਂ ਨੇਤਾ 2017 ਵਿਚ ਇਕ ਦੂਜੇ ਨੂੰ ਬਦਨਾਮ ਕਰਨ ਅਤੇ ਤਬਾਹ ਕਰਨ ਦੀਆਂ ਧਮਕੀਆਂ ਦੇਣ ਵਿਚ ਲੱਗੇ ਸਨ। ਹਾਲਾਂਕਿ ਉਸ ਤੋਂ ਬਾਅਦ ਦੋਹਾਂ ਵਿਚਾਲੇ ਕਾਫੀ ਨੇੜਤਾ ਵੀ ਆਈ ਸੀ। ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਨੂੰ ਹੈਰਾਨੀ ਹੋਵੇਗੀ ਜੇਕਰ ਉੱਤਰੀ ਕੋਰੀਆ ਦੁਸ਼ਮਨੀ ਭਰੀਆਂ ਹਰਕਤਾਂ ਕਰਦਾ ਹੈ।

ਹਨੋਈ ਮੀਟਿੰਗ ਦੇ ਟੁੱਟਣ ਤੱਕ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਉੱਤਰ ਕੋਰੀਆਈ ਹਮਰੁਤਬਾ ਦੇ ਰੂਪ ਵਿਚ ਕੰਮ ਕਰ ਚੁੱਕੇ ਕਿਮ ਯੰਗ ਚੋਲ ਨੇ ਟਰੰਪ ਦੀਆਂ 'ਫਾਲਤੂ ਗੱਲਾਂ 'ਤੇ ਟਿੱਪਣੀਆਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਨਾਸਮਝ ਅਤੇ ਢਿੱਲੀਮੱਠੀ ਸੋਚ ਵਾਲਾ ਬੁੱਢਾ ਕਰਾਰ ਦਿੱਤਾ। ਉੱਤਰੀ ਕੋਰੀਆ ਦੇ ਸੀਨੀਅਰ ਅਧਿਕਾਰੀ ਅਤੇ ਸਾਬਕਾ ਪ੍ਰਮਾਣੂ ਵਾਰਤਾਕਾਰ ਕਿਮ ਯੰਗ ਚੋਲ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਦਬਾਅ ਦੇ ਸਾਹਮਣੇ ਗੋਡੇ ਨਹੀਂ ਟੇਕੇਗਾ ਕਿਉਂਕਿ ਉਸ ਨੂੰ ਕੁਝ ਨਹੀਂ ਗਵਾਉਣਾ ਪਵੇਗਾ। 

ਉਨ੍ਹਾਂ ਨੇ ਟਰੰਪ ਪ੍ਰਸ਼ਾਸਨ 'ਤੇ ਪ੍ਰਮਾਣੂੰ ਵਾਰਤਾ ਨੂੰ ਬਚਾ ਲੈਣ ਲਈ ਕਿਮ ਜੋਂਗ ਉਨ ਵਲੋਂ ਤੈਅ ਸਾਲ ਭਰ ਦੀ ਸਮਾਂ ਸੀਮਾ ਤੋਂ ਪਹਿਲਾਂ ਅਤੇ ਮੋਹਲਤ ਹਾਸਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ। ਫਰਵਰੀ ਵਿਚ ਵੀਅਤਨਾਮ ਵਿਚ ਟਰੰਪ ਅਤੇ ਕਿਮ ਜੋਂਗ ਉਨ ਵਿਚਾਲੇ ਵਾਰਤਾ ਦੇ ਟੁੱਟ ਜਾਣ ਤੋਂ ਬਾਅਦ ਉਨ੍ਹਾਂ ਵਿਚਾਲੇ ਪ੍ਰਮਾਣੂੰ ਵਾਰਤਾ ਅੱਧ ਵਿਚਾਲੇ ਲਟਕ ਗਈ ਸੀ। ਅਮਰੀਕੀ ਪੱਖ ਨੇ ਉੱਤਰ ਕੋਰੀਆ ਵਲੋਂ ਆਪਣੀ ਕੁਝ ਪ੍ਰਮਾਣੂੰ ਸਮਰੱਥਤਾਵਾਂ ਦਾ ਆਂਸ਼ਿਕ ਆਤਮਰਪਣ ਕਰਨ ਦੇ ਬਦਲੇ ਪਾਬੰਦੀਆਂ ਵਿਚ ਵਿਆਪਕ ਢਿੱਲ ਦੇਣ ਦੀ ਉਨ੍ਹਾਂ ਦੀ ਮੰਗ ਰੱਦ ਕਰ ਦਿੱਤੀ ਸੀ। ਕਿਮ ਨੇ ਕਿਹਾ ਕਿ ਜੇਕਰ ਅਮਰੀਕਾ ਆਪਣੀਆਂ ਪਾਬੰਦੀਆਂ ਅਤੇ ਦਬਾਅ ਜਾਰੀ ਰੱਖਦਾ ਹੈ ਕਿ ਤਾਂ ਉੱਤਰ ਕੋਰੀਆ 'ਨਵਾਂ ਰਸਤਾ ਲੱਭੇਗਾ।' ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਲਈ ਲਗਾਤਾਰ ਕਬੂਲ ਸਮਝੌਤੇ ਲਈ ਸਮਾਂ ਸੀਮਾ ਜਾਰੀ ਕੀਤੀ।
 


Sunny Mehra

Content Editor

Related News