ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ''ਤੇ ਰੱਖੀ ਜਾਵੇਗੀ ਨਜ਼ਰ : IAEA

09/17/2019 2:59:42 AM

ਵਿਆਨਾ - ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ. ਏ. ਈ. ਏ.) ਦੇ ਕਾਰਜਕਾਰੀ ਜਨਰਲ ਸਕੱਤਰ ਕਾਰਨੇਲ ਫੇਰੂਤਾ ਮੁਤਾਬਕ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਏਜੰਸੀ ਲਗਾਤਾਰ ਨਜ਼ਰ ਬਣਾਈ ਰਖੇਗੀ। ਫੇਰੂਤਾ ਨੇ ਆਈ. ਏ. ਈ. ਏ. ਦੇ 63ਵੇਂ ਸਾਲਾਨਾ ਸੰਮੇਲਨ ਦੀ ਸ਼ੁਰੂਆਤ ਦੇ ਮੌਕੇ 'ਤੇ ਸੋਮਵਾਰ ਨੂੰ ਇਹ ਗੱਲ ਆਖੀ। ਆਈ. ਏ. ਈ. ਏ. ਦੇ ਕਾਰਜਕਾਰੀ ਜਨਰਲ ਸਕੱਤਰ ਨੇ ਆਖਿਆ ਕਿ ਕਰੀਬ 10 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਜਦ ਆਈ. ਏ. ਈ. ਏ. ਦੇ ਨਿਰੀਖਕਾਂ ਨੇ ਉੱਤਰੀ ਕੋਰੀਆ ਦਾ ਦੌਰਾ ਕੀਤਾ ਹੋਵੇ।

ਏਜੰਸੀ ਸੈਟੇਲਾਈਟ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲਣ ਵਾਲੇ ਇਸ ਸੰਮੇਲਨ 'ਚ ਹਿੱਸਾ ਲੈਣਗੇ। ਇਸ ਸੰਮੇਲਨ 'ਚ ਪੱਛਮੀ ਏਸ਼ੀਆ 'ਚ ਆਈ. ਏ. ਈ. ਏ. ਦੇ ਸੁਰੱਖਿਆ ਮਾਨਕਾਂ, ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਤੋਂ ਇਲਾਵਾ ਏਜੰਸੀ ਦੇ ਤਕਨੀਕੀ ਸਹਿਯੋਗ ਦੀਆਂ ਗਤੀਵਿਧੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਉੱਤਰੀ ਕੋਰੀਆ ਦਾ ਪ੍ਰਮਾਣੂ ਊਰਜਾ ਪ੍ਰੋਗਰਾਮ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੇ ਪ੍ਰਸਤਾਵਾਂ ਦਾ ਸਪੱਸ਼ਟ ਤੌਰ 'ਤੇ ਉਲੰਘਣ ਹੈ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਫੇਰੂਤਾ ਨੇ ਆਖਿਆ ਕਿ ਮੈਂ ਉੱਤਰੀ ਕੋਰੀਆ ਤੋਂ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦਾ ਪਾਲਨ ਕਰਨ ਅਤੇ ਏਜੰਸੀ ਦਾ ਸਹਿਯੋਗ ਕਰ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕਰਦਾ ਹਾਂ।


Khushdeep Jassi

Content Editor

Related News