ਉੱਤਰ ਕੋਰੀਆ ਨੂੰ ਦਿੱਤਾ ਜਾਵੇ ''ਠੋਸ ਜਵਾਬ'' : ਪੈਰਿਸ

Sunday, Sep 03, 2017 - 11:39 PM (IST)

ਪੈਰਿਸ — ਫਰਾਂਸ ਦੇ ਰਾਸ਼ਟਰਪਤੀ ਐਮਿਊਨਲ ਮੈਕਰੋਨ ਨੇ ਉੱਤਰ ਕੋਰੀਆ ਦੀ ਹਾਈਡ੍ਰੋਜ਼ਨ ਬੰਬ ਦੇ ਸਫਲ ਪਰੀਖਣ ਦੀ ਘੋਸ਼ਣਾ 'ਤੇ ਅੰਤਰ-ਰਾਸ਼ਟਰੀ ਭਾਈਚਾਰੇ ਵੱਲੋਂ 'ਬਹੁਤ ਠੋਸ' ਪ੍ਰਤੀਕਿਰਿਆ ਦੇਣ ਦਾ ਜ਼ਿਕਰ ਕੀਤਾ।
ਮੈਕਰੋਨ ਨੇ ਇਕ ਬਿਆਨ 'ਚ ਕਿਹਾ, ''ਉੱਤਰ ਕੋਰੀਆ ਬਿਨ੍ਹਾਂ ਸ਼ਰਤ ਗੱਲਬਾਤ ਦੀ ਰਾਹ 'ਤੇ ਵਾਪਸ ਆਵੇ ਅਤੇ ਆਪਣੇ ਪ੍ਰਮਾਣੂ ਅਤੇ ਬੈਲੇਸਟਿਕ ਮਿਜ਼ਾਈਲ ਪ੍ਰੋਗਰਾਮਾਂ ਦਾ ਪੂਰਾ ਅਤੇ ਪ੍ਰਮਾਣਿਤ ਬਣਾਵੇ। ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਇਸ ਤਾਜ਼ਾ ਉਕਸਾਵੇ ਨਾਲ ਨਜਿੱਠਣ 'ਚ ਬੇਹੱਦ ਸਖਤ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਪਰੀਸ਼ਦ ਤੋਂ ਇਸ ਮਾਮਲੇ 'ਚ ਜਲਦ ਪ੍ਰਤੀਕਿਰਿਆ ਦੇਣ ਦੀ ਅਪੀਲ ਕੀਤੀ ਹੈ ਅਤੇ ਯੂਰਪੀ ਸੰਘ ਤੋਂ ਸਪੱਸ਼ਟ ਅਤੇ ਇਕਜੁੱਟ ਪ੍ਰਤੀਕਿਰਿਆ ਦੇਣ ਦਾ ਵੀ ਅਪੀਲ ਕੀਤੀ।


Related News