ਉੱਤਰੀ ਕੋਰੀਆ ਨੇ ਕਿਮ-ਟਰੰਪ ਦੀ ਬੈਠਕ ਨੂੰ ਦੱਸਿਆ ''ਇਤਿਹਾਸਿਕ''

Monday, Jul 01, 2019 - 10:36 AM (IST)

ਉੱਤਰੀ ਕੋਰੀਆ ਨੇ ਕਿਮ-ਟਰੰਪ ਦੀ ਬੈਠਕ ਨੂੰ ਦੱਸਿਆ ''ਇਤਿਹਾਸਿਕ''

ਸਿਓਲ (ਭਾਸ਼ਾ)— ਉੱਤਰੀ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਆਪਣੇ ਨੇਤਾ ਕਿਮ ਜੋਂਗ-ਉਨ ਦੀ ਸਿਵਲ ਐਕਟ ਖੇਤਰ ਵਿਚ ਸੋਮਵਾਰ ਨੂੰ ਹੋਈ ਬੈਠਕ ਨੂੰ 'ਇਤਿਹਾਸਿਕ ਅਤੇ ਅਦਭੁੱਤ' ਦੱਸਿਆ। ਉੱਤਰੀ ਕੋਰੀਆ ਦੀ ਅਧਿਕਾਰਕ ਸਮਾਚਾਰ ਏਜੰਸੀ ਨੇ ਦੱਸਿਆ,''ਦੋਵੇਂ ਨੇਤਾ ਕੋਰੀਆਈ ਪ੍ਰਾਇਦੀਪ ਦੇ ਪਰਮਾਣੂ ਨਿਸ਼ਸਤਰੀਕਰਣ ਦੇ ਮਾਮਲੇ 'ਤੇ ਨਵੇਂ ਸਿਰੇ ਤੋਂ ਸਕਰਾਤਮਕ ਗੱਲਬਾਤ ਕਰਨ ਲਈ ਰਾਜ਼ੀ ਹੋ ਗਏ।'' ਟਰੰਪ ਦੇ ਸ਼ਨੀਵਾਰ ਨੂੰ ਟਵਿੱਟਰ 'ਤੇ ਅਚਾਨਕ ਕਿਮ ਨੂੰ ਸੱਦਾ ਦੇਣ ਦੇ ਇਕ ਦਿਨ ਬਾਅਦ ਦੋਹਾਂ ਵਿਚਾਲੇ ਇਹ ਮੁਲਾਕਾਤ ਹੋਈ। 

PunjabKesari

ਇਸ ਇਤਿਹਾਸਿਕ ਪਲ ਦੌਰਾਨ ਟਰੰਪ ਦੱਖਣੀ ਅਤੇ ਉੱਤਰੀ ਕੋਰੀਆ ਨੂੰ ਵੰਡਣ ਵਾਲੀ ਕੰਕਰੀਟ ਦੀ ਸੀਮਾ 'ਤੇ ਪਹੁੰਚੇ ਜਿੱਥੇ ਕਿਮ ਉਨ੍ਹਾਂ ਦਾ ਸਵਾਗਤ ਕਰਨ ਲਈ ਆਏ। ਇੱਥੇ ਦੋਹਾਂ ਨੇ ਇਕ-ਦੂਜੇ ਨਾਲ ਹੱਥ ਮਿਲਾਇਆ। ਫਿਰ ਦੋਹਾਂ ਨੇ ਉੱਤਰੀ ਕੋਰੀਆਈ ਖੇਤਰ ਵੱਲ ਰੁੱਖ਼ ਕੀਤਾ। ਟਰੰਪ ਦੇ ਉੱਤਰੀ ਕੋਰੀਆਈ ਜ਼ਮੀਨ 'ਤੇ ਕਦਮ ਰੱਖਦਿਆਂ ਹੀ ਕਿਮ ਨੇ ਤਾੜੀਆਂ ਮਾਰੀਆਂ ਅਤੇ ਇਕ ਵਾਰ ਫਿਰ ਦੋਹਾਂ ਨੇ ਹੱਥ ਮਿਲਾਇਆ ਅਤੇ ਤਸਵੀਰਾਂ ਖਿੱਚਵਾਈਆਂ। 

PunjabKesari

ਇਸ ਮਗਰੋਂ ਉਹ ਦੱਖਣੀ ਕੋਰੀਆ ਵੱਲ ਵਧੇ ਜਿੱਥੇ 'ਫ੍ਰੀਡਮ ਹਾਊਸ' ਵਿਚ ਦੋਹਾਂ ਨੇ ਬੈਠਕ ਕੀਤੀ। ਏਜੰਸੀ ਮੁਤਾਬਕ,''ਡੀ.ਪੀ.ਆਰ.ਕੇ. ਅਤੇ ਅਮਰੀਕਾ ਦੇ ਸੀਨੀਅਰ ਨੇਤਾ ਦੀ ਪਨਮੁਨਜੋਮ ਵਿਚ ਇਤਿਹਾਸਿਕ ਮੁਲਾਕਾਤ ਅਦਭੁੱਤ ਪਲ ਸੀ।'' ਉਸ ਨੇ ਕਿਹਾ ਕਿ ਟਰੰਪ ਦੇ ਸੁਝਾਅ 'ਤੇ ਇਹ ਬੈਠਕ ਹੋਈ। ਬੈਠਕ ਦੇ ਬਾਅਦ ਟਰੰਪ ਨੇ ਕਿਮ ਨੂੰ ਕਿਹਾ,''ਮੈਂ ਸੀਮਾ ਦੇ ਪਾਰ ਉੱਤਰੀ ਕੋਰੀਆ ਵਿਚ ਕਦਮ ਰੱਖ ਕੇ ਸਨਮਾਨਿਤ ਹੋਇਆ ਹਾਂ। ਵਿਸ਼ਵ ਲਈ ਇਹ ਇਕ ਮਹਾਨ ਪਲ ਹੈ। ਇੱਥੇ ਆਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ।'' ਏਜੰਸੀ ਨੇ ਟਰੰਪ ਦੇ ਉੱਤਰੀ ਕੋਰੀਆ ਵਿਚ ਕਦਮ ਰੱਖਣ ਨੂੰ ਇਤਿਹਾਸਿਕ ਪੱਲ ਦੱਸਿਆ ਜੋ ਇਤਿਹਾਸ ਵਿਚ ਪਹਿਲੀ ਵਾਰ ਹੋਇਆ।
 


author

Vandana

Content Editor

Related News