ਉੱਤਰੀ ਕੈਰੋਲੀਨਾ ''ਚ ਵਾਪਰਿਆ ਕਾਰ ਹਾਦਸਾ, 3 ਲੋਕਾਂ ਦੀ ਮੌਤ

12/08/2019 3:54:51 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਉੱਤਰੀ ਕੈਰਲੀਨਾ ਦੇ ਸ਼ਹਿਰ ਓਰਿੰਡਾ ਵਿਚ ਸ਼ਨੀਵਾਰ ਨੂੰ ਕਾਰ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਕੋਂਟਰਾ ਕੋਸਤਰਾ ਦੇ ਕੈਲੀਫੋਰਨੀਆ ਹਾਈਵੇਅ ਪੈਟਰੋਲ (ਸੀ.ਐੱਚ.ਪੀ.) ਨੇ ਕਿਹਾ,''ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਾਰ ਇਕ ਸਟੇਟ ਹਾਈਵੇਅ 'ਤੇ ਇਕ ਪਥਰੀਲੇ ਹਿੱਸੇ 'ਤੇ ਜਾ ਵੱਜੀ ਅਤੇ ਇਕ ਰੁੱਖ ਨਾਲ ਟਕਰਾ ਗਈ।'' ਸੀ.ਐੱਚ.ਪੀ. ਨੇ ਦੱਸਿਆ ਕਿ ਰੈੱਡ 2009 ਨਿਸਾਨ ਵਰਸਾ ਨੂੰ ਇਕ ਪੁਰਸ਼ ਡਰਾਈਵਰ ਚਲਾ ਰਿਹਾ ਸੀ ਅਤੇ ਦੋ ਹੋਰ ਪੁਰਸ਼ ਯਾਤਰੀਆਂ ਨੂੰ ਹਾਈਵੇਅ 24 ਤੋਂ ਲਿਜਾ ਰਿਹਾ ਸੀ। ਇਸ ਦੌਰਾਨ ਰੁੱਖ ਨਾਲ ਟਕਰਾਉਣ ਤੋਂ ਪਹਿਲਾਂ ਕਾਰ ਇਕ ਪਹਾੜੀ ਦੇ ਕਿਨਾਰੇ ਨਾਲ ਟਕਰਾ ਗਈ। 

ਸੀ.ਐੱਚ.ਪੀ. ਨੇ ਕਿਹਾ,''ਮਾੜੀ ਕਿਸਮਤ ਨਾਲ ਤਿੰਨਾਂ ਪੁਰਸ਼ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਉਨ੍ਹਾਂ ਨੇ ਅੱਗੇ ਕਿਹਾ ਕਿ ਦੋ ਪੁਰਸ਼ ਯਾਤਰੀਆਂ ਦੀ ਪਛਾਣ ਆਕਲੈਂਡ ਦੇ 31 ਸਾਲਾ ਵਿਅਕਤੀ ਅਤੇ ਹੇਵਰਡ ਦੇ 22 ਸਾਲਾ ਵਿਅਕਤੀ ਦੇ ਤੌਰ 'ਤੇ ਹੋਈ ਹੈ। ਟੱਕਰ ਵਾਲੀ ਜਗ੍ਹਾ 'ਤੇ ਡਰਾਈਵਰ ਪੁਰਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਸੀ.ਐੱਚ.ਪੀ. ਨੇ ਕਿਹਾ ਕਿ ਹਾਦਸੇ ਦੇ ਸਮੇਂ ਕਾਰ ਹਾਈਵੇਅ 'ਤੇ ਪੱਛਮ ਵੱਲ ਜਾ ਰਹੀ ਸੀ ਅਤੇ ਇਸ ਦੀ ਗਤੀ ਬਾਰੇ ਫਿਲਹਾਲ ਜਾਣਕਾਰੀ ਨਹੀਂ ਹੈ। ਇਹ ਵੀ ਨਿਰਧਾਰਤ ਨਹੀਂ ਹੈ ਕਿ ਹਾਦਸਾ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਾਰਨ ਵਾਪਰਿਆ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। 

ਇਕ ਪੁਲਸ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸਿੰਗਲ ਵ੍ਹੀਕਲ ਹਾਦਸੇ ਵਿਚ ਮੌਸਮ ਦੀ ਭੂਮਿਕਾ ਹੋ ਸਕਦੀ ਹੈ ਕਿਉਂਕਿ ਖਾੜੀ ਖੇਤਰ ਇਨੀਂ ਦਿਨੀਂ ਤੂਫਾਨੀ ਮੌਸਮ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਖੇਤਰ ਵਿਚ ਭਾਰੀ ਮੀਂਹ ਪਿਆ ਹੈ।


Vandana

Content Editor

Related News