UAE ’ਚ ਗ਼ੈਰ-ਮੁਸਲਮਾਨਾਂ ਨੂੰ ਆਪਣੇ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਾਉਣ ਸਮੇਤ ਮਿਲੇ ਇਹ ਅਧਿਕਾਰ

11/08/2021 4:39:57 PM

ਆਬੂਧਾਬੀ: ਮੁਸਲਿਮ ਦੇਸ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਰਾਜਧਾਨੀ ਅਬੂ ਧਾਬੀ ਨੇ ਗੈਰ-ਮੁਸਲਮਾਨਾਂ ਨੂੰ ਵਿਆਹ, ਤਲਾਕ ਅਤੇ ਬੱਚੇ ਨੂੰ ਗੋਦ ਲੈਣ ਸਬੰਧੀ ਅਧਿਕਾਰ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਲਈ ਯੂ.ਏ.ਈ. ਬਕਾਇਦਾ ਇਕ ਨਵਾਂ ਕਾਨੂੰਨ ਲੈ ਕੇ ਆ ਰਿਹਾ ਹੈ। ਹੁਣ ਤੱਕ ਯੂ.ਏ.ਈ. ਵਿਚ ਸ਼ਰੀਆ ਕਾਨੂੰਨ ਤਹਿਤ ਹੀ ਵਿਆਹ ਦੀ ਇਜਾਜ਼ਤ ਸੀ। ਇਹ ਨਿਯਮ ਸਿਰਫ ਆਬੂ ਧਾਬੀ ਵਿਚ ਲਾਗੂ ਹੋਣਗੇ। ਹੋਰ ਮੁਸਲਿਮ ਦੇਸ਼ਾਂ ਦੀ ਤੁਲਨਾ ਵਿਚ ਸੰਯੁਕਤ ਅਰਬ ਅਮੀਰਾਤ ਦਾ ਇਹ ਨਵਾਂ ਅਤੇ ਇਤਿਹਾਸਕ ਕਦਮ ਹੈ।

ਇਹ ਵੀ ਪੜ੍ਹੋ : ਅਫਰੀਕੀ ਦੇਸ਼ ਸਿਏਰਾ ਲਿਓਨ ’ਚ ਵਾਪਰਿਆ ਵੱਡਾ ਹਾਦਸਾ, ਤੇਲ ਟੈਂਕਰ ’ਚ ਧਮਾਕੇ ਕਾਰਨ 92 ਲੋਕਾਂ ਦੀ ਮੌਤ (ਵੀਡੀਓ)

ਖਾੜੀ ਦੇਸ਼ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਦੇਸ਼ ਵਿਚ ਰਹਿ ਰਹੇ ਗੈਰ-ਮੁਸਲਿਮ ਲੋਕਾਂ ਨੂੰ ਸੌਗਾਤ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇੰਨਾ ਹੀ ਨਹੀਂ ਇਸ ਲਈ ਯੂ.ਏ.ਈ. ਜਲਦ ਹੀ ਇਕ ਅਦਾਲਤ ਸ਼ੁਰੂ ਕਰੇਗਾ, ਜਿਸ ਵਿਚ ਗੈਰ-ਮੁਸਲਮਾਨਾਂ ਦੇ ਵਿਆਹ ਨੂੰ ਮਨਜ਼ੂਰੀ ਮਿਲ ਸਕੇ। ਯੂ.ਏ.ਈ. ਦੀ ਸਮਾਚਾਰ ਏਜੰਸੀ ਡਬਲਯੂ.ਏ.ਐਮ. ਮੁਤਾਬਕ ਗੈਰ-ਮੁਸਲਮਾਨਾਂ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਨਾਗਰਿਕ ਕਾਨੂੰਨ ਤਹਿਤ ਵਿਆਹ, ਤਲਾਕ ਅਤੇ ਬੱਚਿਆਂ ਨੂੰ ਗੋਦ ਲੈਣ ਸਬੰਧ ਸਾਰੇ ਅਧਿਕਾਰਾਂ ਦੀ ਇਜਾਜ਼ਤ ਦੇ ਦਿੱਤੀ ਜਾਏਗੀ। ਯੂ.ਏ.ਈ. 7 ਸੱਤ ਵੱਖ-ਵੱਖ ਅਮੀਰਾਤ ਸ਼ਾਮਲ ਹਨ, ਜਿਨ੍ਹਾਂ ਵਿਚੋਂ ਇੱਕ ਅਬੂ ਧਾਬੀ ਹੈ ਅਤੇ ਨਵੇਂ ਨਿਯਮ ਸਿਰਫ਼ ਇਸ ਅਮੀਰਾਤ ਵਿਚ ਹੀ ਲਾਗੂ ਹੋਣਗੇ।

ਇਹ ਵੀ ਪੜ੍ਹੋ : ਤਾਲਿਬਾਨ ਦੇ ਡਰੋਂ ਅਮਰੀਕੀ ਫ਼ੌਜ ਨੂੰ ਸੌਂਪਿਆ ਸੀ 2 ਮਹੀਨੇ ਦਾ ਬੱਚਾ, ਹੁਣ ਦਰ-ਦਰ ਲੱਭ ਰਿਹੈ ਬੇਵੱਸ ਪਿਤਾ

ਆਬੂ ਧਾਬੀ ਦੇ ਸੇਖ਼ ਖਲੀਫਾ ਬਿਨ ਜਾਇਦ ਅਲ-ਨਾਹਯਾਨ (ਯੂ.ਏ.ਈ. ਮਹਾਸੰਘ ਦੇ ਪ੍ਰਧਾਨ) ਵੱਲੋਂ ਜਾਰੀ ਫਰਮਾਨ ਵਿਚ ਕਿਹਾ ਗਿਆ ਹੈ ਕਿ ਇਸ ਨਵੇਂ ਕਾਨੂੰਨ ਵਿਚ ਨਾਗਰਿਕ ਵਿਆਹ, ਤਲਾਕ, ਗੁਜ਼ਾਰਾ ਭੱਤਾ, ਸੰਯੁਕਤ ਚਾਈਲਡ ਕਸਟਡੀ ਅਤੇ ਪੈਟਰਨਿਟੀ ਦਾ ਸਬੂਤ ਅਤੇ ਵਿਰਾਸਤ ਸ਼ਾਮਲ ਹੈ। ਡਬਲਯੂ.ਏ.ਐਮ. ਮੁਤਾਬਕ ਇਸ ਕਾਨੂੰਨ ਦਾ ਉਦੇਸ਼ ਹੋਰ ਖਾੜੀ ਦੇਸ਼ਾਂ ਦੇ ਮੁਕਾਬਲੇ ਯੂ.ਏ.ਈ. ਦੀ ਸਥਿਤੀ ਨੂੰ ਵਿਸ਼ਵ ਪੱਧਰ ’ਤੇ ਅੱਗੇ ਵਧਾਉਣਾ ਹੈ। ਰਿਪੋਰਟ ਮੁਤਾਬਕ ਯੂ.ਏ.ਈ. ਨੇ ਗੈਰ-ਮੁਸਲਿਮ ਪਰਿਵਾਰਕ ਮਾਮਲਿਆਂ ਲਈ ਬਣਾਏ ਗਏ ਨਵੇਂ ਨਾਗਰਿਕ ਕਾਨੂੰਨ ਨੂੰ ਦੁਨੀਆ ਦੇ ਸਾਹਮਣੇ ਇਕ ਨਵੀਂ ਪਹਿਲ ਦੱਸਿਆ।

ਇਹ ਵੀ ਪੜ੍ਹੋ : ਅਧਿਐਨ ’ਚ ਖ਼ੁਲਾਸਾ: ਗਰਭਵਤੀ ਬੀਬੀਆਂ ਨੂੰ ਕੋਵਿਡ-19 ਦੇ ਨੁਕਸਾਨ ਤੋਂ ਬਚਾਅ ਸਕਦੀ ਹੈ ਵੈਕਸੀਨ

ਗੈਸ-ਮੁਸਲਿਮ ਪਰਿਵਾਰਕ ਮਾਮਲਿਆਂ ਨਾਲ ਨਜਿੱਠਣ ਲਈ ਆਬੂ ਧਾਬੀ ਵਿਚ ਇਕ ਨਵੀਂ ਅਦਾਲਤ ਦੀ ਸਥਾਪਨਾ ਕੀਤੀ ਜਾਏਗੀ, ਜੋ ਅੰਗ੍ਰੇਜੀ ਅਤੇ ਅਰਬੀ ਦੋਵਾਂ ਭਾਸ਼ਾਵਾਂ ਵਿਚ ਕੰਮ ਕਰੇਗੀ। ਯੂ.ਏ.ਈ. ਨੇ ਪਿਛਲੇ ਸਾਲ ਸੰਘੀ ਪੱਧਰ ’ਤੇ ਕਈ ਕਾਨੂੰਨੀ ਬਦਲਾਅ ਕੀਤੇ ਹਨ, ਜਿਸ ਵਿਚ ਵਿਆਹ ਤੋਂ ਪਹਿਲਾਂ ਜਿਨਸੀ ਸਬੰਧਾਂ ਅਤੇ ਸ਼ਰਾਬ ਦੇ ਸੇਵਨ ਨੂੰ ਅਪਰਾਧ ਤੋਂ ਮੁਕਤ ਕਰਨਾ ਅਤੇ ਤਥਾਕਥਿਤ ਆਨਰ ਕਿÇਲੰਗ ਨਾਲ ਨਜਿੱਠਣ ਦੌਰਾਨ ਨਰਮੀ ਸਬੰਧੀ ਵਿਵਸਥਾਵਾਂ ਨੂੰ ਰੱਦ ਕਰਨਾ ਸ਼ਾਮਲ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News