ਪੜ੍ਹੋ ਨੋਬਲ ਪੁਰਸਕਾਰ ਜਿੱਤਣ ਵਾਲੀ ਲੂਸੀ ਗਲਿੱਕ ਦੀਆਂ ਚੋਣਵੀਆਂ ਸਤਰਾਂ ਦਾ ਪੰਜਾਬੀ ਅਨੁਵਾਦ

Monday, Oct 26, 2020 - 01:53 PM (IST)

ਪੜ੍ਹੋ ਨੋਬਲ ਪੁਰਸਕਾਰ ਜਿੱਤਣ ਵਾਲੀ ਲੂਸੀ ਗਲਿੱਕ ਦੀਆਂ ਚੋਣਵੀਆਂ ਸਤਰਾਂ ਦਾ ਪੰਜਾਬੀ ਅਨੁਵਾਦ

ਹਰਨੇਕ ਸਿੰਘ ਸੀਚੇਵਾਲ

ਇਸ ਸਾਲ ਸਾਹਿਤ ਦਾ ਨੋਬਲ ਪੁਰਸਕਾਰ ਅਮਰੀਕੀ ਕਵਿੱਤਰੀ ਲੂਸੀ ਗਲਿੱਕ ਨੂੰ ਦਿੱਤਾ ਗਿਆ ਹੈ।ਰੂਸੀ ਗਲਿੱਕ ਅਨੁਸਾਰ ਜਦੋਂ ਉਨ੍ਹਾਂ ਨੂੰ ਅਕੈਡਮੀ ਵਲੋਂ ਫੋਨ ਆਇਆ ਤਾਂ ਉਹ ਹੈਰਾਨ ਹੋਈ।1943 ਵਿਚ ਨਿਊਯਾਰਕ ਵਿਚ ਪੈਦਾ ਹੋਈ ਰੂਸੀ ਗਲਿੱਕ ਮੈਸੇਚਿਉਸੇਟਸ ਵਿਚ ਰਹਿੰਦੀ ਹੈ ਅਤੇ ਯੇਲ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਪ੍ਰੋਫ਼ੈਸਰ  ਹੈ।ਅਕੈਡਮੀ ਦੇ ਸਕੱਤਰ ਮੈਟਸ ਮਾਲਮ ਨੇ ਕਿਹਾ ਕਿ ਉਸਨੇ ਘੋਸ਼ਣਾ ਕਰਨ ਤੋਂ ਪਹਿਲਾਂ ਗਲਿੱਕ ਨਾਲ ਗੱਲ ਕੀਤੀ ਸੀ।ਰੂਸੀ ਨੇ  ਕਿਹਾ, "ਸੁਨੇਹਾ ਇੱਕ ਹੈਰਾਨੀ ਦੇ ਰੂਪ ਵਿੱਚ ਆਇਆ, ਜਿੱਥੋਂ ਤੱਕ ਮੈਂ ਕਹਾਂ ਇਹ ਸਵਾਗਤਯੋਗ ਹੈ।" ਰੂਸੀ 2010 ਤੋਂ ਬਾਅਦ ਸਾਹਿਤ ਲਈ  ਇਨਾਮ ਜਿੱਤਣ ਵਾਲੀ ਚੌਥੀ ਬੀਬੀ ਹੈ ਅਤੇ 1901 ਵਿੱਚ ਪਹਿਲਾ ਨੋਬਲ ਪੁਰਸਕਾਰ ਮਿਲਣ ਤੋਂ ਬਾਅਦ 16 ਵੀਂ ਬੀਬੀ ਹੈ। 2016 ਵਿੱਚ ਬੌਬ ਡਾਈਲਨ ਅਮਰੀਕਨ ਬੀਬੀ ਨੇ ਇਹ ਪੁਰਸਕਾਰ ਜਿੱਤਿਆ ਸੀ।ਉਸਦੀ ਕਵਿਤਾ ਮਨੁੱਖ ਬਣਨ ਦੀ ਦਰਦਨਾਕ ਹਕੀਕਤ,ਮੌਤ ਜਿਹੇ ਵਿਸ਼ਿਆਂ ਨਾਲ ਨਜਿੱਠਣਾ, ਬਚਪਨ ਅਤੇ ਪਰਿਵਾਰਕ ਜੀਵਨ ਨਾਲ ਸਬੰਧਿਤ ਹੈ।ਉਹ ਯੂਨਾਨੀ ਮਿਥਿਹਾਸ ਅਤੇ ਇਸਦੇ ਪਾਤਰਾਂ, ਜਿਵੇਂ ਕਿ ਪਰਸਫੋਨ ਅਤੇ ਯੂਰੀਡਿਸ ਤੋਂ ਵੀ ਪ੍ਰੇਰਣਾ ਲੈਂਦੀ ਹੈ, ਜੋ ਅਕਸਰ ਧੋਖੇ ਦਾ ਸ਼ਿਕਾਰ ਹੁੰਦੀਆਂ ਹਨ।

ਪੜ੍ਹੋ ਇਹ ਵੀ ਖਬਰ - ਸਾਡਾ ਭਾਰਤ ਬਹੁ-ਧਰਮੀ ਦੇਸ਼ ਹੋ ਕੇ ਵੀ ਬਹੁ-ਅੰਧਵਿਸ਼ਵਾਸੀ ਕਿਉਂ ਬਣ ਗਿਆ..?

ਜਾਪਾਨ ਰਹਿੰਦੇ ਪੰਜਾਬੀ ਦੇ ਨਾਮਵਰ ਸਾਹਿਤਕਾਰ ਪਰਮਿੰਦਰ ਸੋਢੀ ਵਲੋਂ ਪੰਜਾਬੀ 'ਚ ਅਨੁਵਾਦ ਕੀਤੀਆਂ ਰੂਸੀ ਗਲਿੱਕ ਦੀਆਂ ਕੁਝ ਸਤਰਾਂ ਤੁਹਾਡੇ ਸਨਮੁੱਖ ਕਰ ਰਹੇ ਹਾਂ।

1.ਸੰਸਾਰ ਨੂੰ ਤਾਂ ਅਸੀਂ ਬਸ ਇਕੋ ਵਾਰ ਬਚਪਨ ਵਿਚ ਦੇਖਦੇ ਹਾਂ । ਬਾਕੀ ਸਭ ਉਸ ਦੇਖਣ ਦੀ ਯਾਦ ਮਾਤਰ ਹੈ ।
We look at the world once, in childhood. The rest is memory.

2.ਵਕਤ ਦੇ ਸ਼ੁਰੂ ਤੋਂ ਹੀ , ਭਾਵ ਬਚਪਨ ਤੋਂ ਹੀ , ਮੈਨੂੰ ਲਗਦਾ ਸੀ ਕਿ ਪੀੜ ਦਾ ਮਤਲਬ ਹੁੰਦਾ ਹੈ : ਪਿਆਰ ਦਾ ਨਾ ਮਿਲਣਾ ।
From the beginning of time, in childhood, I thought that pain meant I was not loved.

3.ਸ਼ੁਰੂ-ਸ਼ੁਰੂ ਵਿਚ ਤੂੰ ਮੈਨੂੰ ਹਰ ਥਾਂ ਨਜ਼ਰ ਆਉਂਦਾ ਸੀ । ਹੁਣ ਤੂੰ ਮੈਨੂੰ ਕਦੇ-ਕਦੇ ਨਜ਼ਰ ਆਉਂਦਾ ਏਂ ਅਤੇ ਉਹ ਵੀ ਬੜੇ ਲੰਬੇ ਵਕਫ਼ਿਆਂ ਤੋਂ ਬਾਅਦ ।
At first I saw you everywhere.
Now only in certain things,
at longer intervals.

ਪੜ੍ਹੋ ਇਹ ਵੀ ਖਬਰ - ਸੈਰ-ਸਪਾਟਾ ਵਿਸ਼ੇਸ਼ 10 : ਪੰਜਾਬੀ ਗੱਭਰੂਆਂ ਵਲੋਂ ਤਾਲਾਬੰਦੀ ਦੌਰਾਨ ਕੀਤੀ 'ਸਾਈਕਲ ਪੰਜਾਬ ਯਾਤਰਾ' ਦਾ ਬਿਰਤਾਂਤ

4.ਜਿਸ ਨੇ ਕਦੇ ਨਾ ਕਦੇ ਗੁਆਚ ਹੀ ਜਾਣਾ ਹੈ ਫਿਰ ਉਸ ਨੂੰ ਪਿਆਰ ਕਿਉਂ ਕਰਨਾ ?
ਇਥੇ ਤਾਂ ਬਸ ਇਹੀ ਕੁਝ ਹੈ ! ਜਿਸ ਨੂੰ ਤੁਸੀਂ ਪਿਆਰ ਕਰ ਸਕਦੇ ਹੋ ।
Why love what you will lose?
There is nothing else to love.
Louise Glück

5.ਉਸਤਾਦ ਕਹਿਣ ਲੱਗਾ ਤੂੰ ਉਹੀ ਲਿਖਿਆ ਕਰ , ਜੋ ਤੈਨੂੰ ਨਜ਼ਰ ਆਉਂਦਾ ਹੈ ।
"ਪਰ ਮੈਨੂੰ ਜੋ ਨਜ਼ਰ ਆਉਂਦਾ ਹੈ , ਉਸ ਦਾ ਤਾਂ ਮੇਰੇ 'ਤੇ ਕੋਈ ਅਸਰ ਹੀ ਨਹੀਂ ਹੁੰਦਾ ! "
ਉਸਤਾਦ ਨੇ ਜੁਆਬ ਦਿਤਾ ਕਿ ਤਾਂ ਫਿਰ ਜੋ ਤੂੰ ਦੇਖ ਰਹੀ ਏਂ ਉਸ ਨੂੰ ਬਦਲ ਲੈ ।
The master said you must write what you see / But what I see does not move me / The master answered Change what you see.

ਪੜ੍ਹੋ ਇਹ ਵੀ ਖਬਰ - ਸਮੇਂ ਦੇ ਨਾਲ ਮਹਾਤਮਾ ਰਾਵਣ ਦੇ ਬਦਲਦੇ ਪ੍ਰਤੀਕਾਂ ਨਾਲ ਉਸਰ ਰਿਹੈ ਸਮਾਜ ਤੇ ਬਦਲ ਰਿਹੈ ‘ਦੁਸਹਿਰਾ’

6.ਦੋ ਭੈਣਾਂ ਵਿਚੋਂ ਇਕ ਹਮੇਸ਼ਾ ਦਰਸ਼ਕ ਹੁੰਦੀ ਹੈ ਅਤੇ ਦੂਜੀ ਨੱਚਣ ਵਾਲ਼ੀ ।
Of two sisters one is always the watcher, one the dancer

.7.ਤੀਬਰ ਪਿਆਰ ਅਖ਼ੀਰ ਵਿਚ ਮਾਤਮ ਉਪਰ ਜਾਕੇ ਮੁਕੱਦਾ ਹੈ ।
Intense love always leads to mourning.

8.ਜ਼ਿੰਦਗੀ ਨਾਲ਼ੋਂ ਕਵਿਤਾ ਜਿਆਦਾ ਫਾਇਦੇ ਵਿਚ ਰਹਿੰਦੀ ਹੈ, ਕਿਉਂਕਿ ਜੇ ਕਵਿਤਾ ਤਿੱਖੀ ਹੋਵੇਗੀ ਤਾਂ ਉਸ ਦਾ ਅਮਰ ਹੋਣਾ ਸੰਭਵ ਹੁੰਦਾ ਹੈ ।
The advantage of poetry over life is that poetry, if it is sharp enough, may last.

ਪੜ੍ਹੋ ਇਹ ਵੀ ਖਬਰ - ਲੇਖ : ਜਾਣੋ ‘ਮਨੋਵਿਗਿਆਨ ਦਾ ਅਸਲ ਮਹੱਤਵ ਅਤੇ ਡਾ.ਇਰਫਾਨ ਦੀ ਸਰਵ ਪੱਖੀ ਸ਼ਖ਼ਸੀਅਤ’

9.ਮੇਰੇ ਦੁੱਖਾਂ ਦੇ ਅਖ਼ੀਰ 'ਤੇ ਇਕ ਦਰਵਾਜ਼ਾ ਮੌਜੂਦ ਸੀ।
At the end of my suffering/there was a door.

10.ਔਖਾ ਤਾਂ ਸਫ਼ਰ ਸੀ । ਜੋ ਮਜ਼ਿੰਲ 'ਤੇ ਪਹੁੰਚ ਕੇ ਭੁੱਲ-ਭੁਲਾ ਗਿਆ ਸੀ ।
What was difficult was the travel, which, on arrival, is forgotten.

11.ਜਿਹੜੇ ਸ਼ਬਦ ਤੁਹਾਡੇ ਦਿਮਾਗ ਵਿਚ ਦਾਖ਼ਲ ਹੋਕੇ ਉਸ ਨਾਲ਼ ਜੁੜ ਜਾਂਦੇ ਹਨ ਉਨ੍ਹਾਂ ਸ਼ਬਦਾਂ ਦਾ ਆਦਰ ਮਾਣ ਕਰਨਾ ਚਾਹੀਦਾ ਹੈ ।
Honor the words that enter and attach to your brain.
Louise Glück 


author

Harnek Seechewal

Content Editor

Related News