ਅਮਰੀਕਾ ਦੇ ਤਿੰਨ ਅਰਥਸ਼ਾਸਤਰੀਆਂ ਨੂੰ ਬੈਂਕਾਂ 'ਤੇ ਉਹਨਾਂ ਦੇ ਕੰਮ ਲਈ ਨੋਬਲ ਪੁਰਸਕਾਰ

Monday, Oct 10, 2022 - 05:10 PM (IST)

ਅਮਰੀਕਾ ਦੇ ਤਿੰਨ ਅਰਥਸ਼ਾਸਤਰੀਆਂ ਨੂੰ ਬੈਂਕਾਂ 'ਤੇ ਉਹਨਾਂ ਦੇ ਕੰਮ ਲਈ ਨੋਬਲ ਪੁਰਸਕਾਰ

ਸਟਾਕਹੋਮ (ਭਾਸ਼ਾ)- ਤਿੰਨ ਅਮਰੀਕੀ ਅਰਥ ਸ਼ਾਸਤਰੀਆਂ ਨੂੰ ਇਸ ਸਾਲ ਦੇ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ "ਬੈਂਕਾਂ ਅਤੇ ਵਿੱਤੀ ਸੰਕਟ 'ਤੇ ਖੋਜ' ਲਈ ਦਿੱਤਾ ਗਿਆ ਹੈ। ਸਟਾਕਹੋਮ ਵਿੱਚ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੀ ਨੋਬਲ ਕਮੇਟੀ ਨੇ ਸੋਮਵਾਰ ਨੂੰ ਬੇਨ ਐਸ ਬਰਨਨਕੇ, ਡਗਲਸ ਡਬਲਯੂ. ਡਾਇਮੰਡ ਅਤੇ ਫਿਲਿਪ ਐਚ. ਡਾਇਬਵਿਗ ਨੂੰ ਅਰਥ ਸ਼ਾਸਤਰ ਵਿੱਚ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ। ਪੁਰਸਕਾਰ ਵਿੱਚ 10 ਮਿਲੀਅਨ ਸਵੀਡਿਸ਼ ਕ੍ਰੋਨਰ (ਲਗਭਗ ਨੌਂ ਮਿਲੀਅਨ ਅਮਰੀਕੀ ਡਾਲਰ) ਦਾ ਨਕਦ ਇਨਾਮ ਹੈ। ਇਹ ਐਵਾਰਡ 10 ਦਸੰਬਰ ਨੂੰ ਦਿੱਤਾ ਜਾਵੇਗਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੀਵ ਸਮੇਤ ਯੂਕ੍ਰੇਨ ਦੇ ਕਈ ਸ਼ਹਿਰਾਂ 'ਚ ਮਿਜ਼ਾਈਲ ਹਮਲੇ, ਕਈ ਲੋਕਾਂ ਦੀ ਮੌਤ (ਤਸਵੀਰਾਂ)

ਦੂਜੇ ਨੋਬਲ ਇਨਾਮਾਂ ਦੇ ਉਲਟ ਅਲਫਰੇਡ ਨੋਬਲ ਦੀ 1895 ਦੀ ਵਸੀਅਤ ਵਿੱਚ ਅਰਥ ਸ਼ਾਸਤਰ ਵਿੱਚ ਇਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਪਰ ਇਸ ਪੁਰਸਕਾਰ ਦੀ ਸ਼ੁਰੂਆਤ ਉਹਨਾਂ ਦੀ ਯਾਦ ਵਿਚ ਸਵੀਡਨ ਦੇ ਕੇਂਦਰੀ ਬੈਂਕ ਦੁਆਰਾ ਕੀਤੀ ਗਈ ਸੀ। ਪਹਿਲਾ ਵਿਜੇਤਾ 1969 ਵਿੱਚ ਚੁਣਿਆ ਗਿਆ ਸੀ। ਪਿਛਲੇ ਸਾਲ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਡੇਵਿਡ ਕਾਰਡ ਅਤੇ ਜੋਸ਼ੂਆ ਐਂਗਰਿਸਟ ਅਤੇ ਗਾਈਡੋ ਇਮਬੇਂਸ ਨੂੰ ਦਿੱਤਾ ਗਿਆ ਸੀ। ਕਾਰਡ ਨੂੰ ਇਹ ਪੁਰਸਕਾਰ ਘੱਟੋ-ਘੱਟ ਉਜਰਤਾਂ, ਇਮੀਗ੍ਰੇਸ਼ਨ ਅਤੇ ਸਿੱਖਿਆ ਲੇਬਰ ਮਾਰਕੀਟ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਇਸ ਬਾਰੇ ਖੋਜ ਲਈ ਦਿੱਤਾ ਗਿਆ ਸੀ। ਐਂਗਰਿਸਟ ਅਤੇ ਇਮਬੇਨਸ ਨੂੰ ਪੁਰਸਕਾਰ ਉਹਨਾਂ ਵਿਸ਼ਿਆਂ 'ਤੇ ਅਧਿਐਨ ਲਈ ਦਿੱਤਾ ਗਿਆ, ਜੋ ਰਵਾਇਤੀ ਵਿਗਿਆਨਕ ਤਰੀਕਿਆਂ ਦੁਆਰਾ ਸਪੱਸ਼ਟ ਨਹੀਂ ਹਨ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News