ਕੋਰੋਨਾ ਕਾਰਨ ਨੋਬਲ ਪੁਰਸਕਾਰ ਸਮਾਰੋਹ ਵੀ ਹੋਣਗੇ ਆਨਲਾਈਨ

Tuesday, Dec 01, 2020 - 10:56 PM (IST)

ਕੋਰੋਨਾ ਕਾਰਨ ਨੋਬਲ ਪੁਰਸਕਾਰ ਸਮਾਰੋਹ ਵੀ ਹੋਣਗੇ ਆਨਲਾਈਨ

ਨਵੀਂ ਦਿੱਲੀ- ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਸ ਸਾਲ ਨੋਬਲ ਪੁਰਸਕਾਰ ਸਮਾਰੋਹ ਮੁੱਖ ਤੌਰ 'ਤੇ ਆਨਲਾਈਨ ਹੀ ਆਯੋਜਿਤ ਕੀਤੇ ਜਾਣਗੇ, ਜਿੱਥੇ ਵਿਦਵਾਨਾਂ ਨੂੰ ਮੈਡਲ ਅਤੇ ਡਿਪਲੋਮਾ ਉਨ੍ਹਾਂ ਦੇ ਦੇਸ਼ ਵਿਚ ਹੀ ਪ੍ਰਦਾਨ ਕੀਤੇ ਜਾਣਗੇ। ਇਹ ਜਾਣਕਾਰੀ ਮੰਗਲਵਾਰ ਨੂੰ ਨੋਬਲ ਫਾਊਂਡੇਸ਼ਨ ਦੇ ਇਕ ਅਧਿਕਾਰੀ ਨੇ ਦਿੱਤੀ। 

ਅਧਿਕਾਰੀ ਨੇ ਦੱਸਿਆ ਕਿ ਨੋਬਲ ਪੁਰਸਕਾਰ ਜੇਤੂ 7 ਅਤੇ 8 ਦਸੰਬਰ ਨੂੰ ਰੰਮੀ ਆਯੋਜਨ ਵਿਚ ਆਪਣੇ ਦੇਸ਼ ਵਿਚ ਹੀ ਮੈਡਲ ਅਤੇ ਡਿਪਲੋਮਾ ਹਾਸਲ ਕਰਨਗੇ, ਜਿਸ ਨੂੰ ਓਸਲੋ ਅਤੇ ਸਟਾਕਹੋਮ ਤੋਂ 10 ਦਸੰਬਰ ਨੂੰ ਆਨਲਾਈਨ ਪੁਰਸਕਾਰ ਸਮਾਰੋਹ ਵਿਚ ਦਿਖਾਇਆ ਜਾਵੇਗਾ। 

ਨੋਬਲ ਫਾਊਂਡੇਸ਼ਨ ਦੀ ਪ੍ਰੈੱਸ ਮੁਖੀ ਰੇਬੇਕਾ ਆਕਸੈਲਟ੍ਰੋਮ ਨੇ ਦੱਸਿਆ ਕਿ ਸਵੀਡਨ ਦੇ ਸ਼ਾਹ ਕਾਰਲ 16ਵੇਂ 10 ਦਸੰਬਰ ਨੂੰ ਸਟਾਕਹੋਮ ਸਿਟੀ ਹਾਲ ਦੇ ਗੋਲਡਨ ਹਾਲ ਵਿਚ ਆਯੋਜਿਤ ਸਮਾਰੋਹ ਵਿਚ ਆਨਲਾਈਨ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਸਮਾਰੋਹ ਵਿਚ ਸੰਗੀਤ ਪੇਸ਼ ਕੀਤਾ ਜਾਵੇਗਾ। ਨੋਬਲ ਪੁਰਸਕਾਰ ਕੰਸਰਟ ਵਿਚ ਇਸ ਸਾਲ ਦਰਸ਼ਕ ਨਹੀਂ ਹੋਣਗੇ। ਇਸ ਸਾਲ ਸ਼ਾਂਤੀ ਦਾ ਨੋਬਲ ਪੁਰਸਕਾਰ ਵਿਸ਼ਵ ਖੁਰਾਕ ਪ੍ਰੋਗਰਾਮ ਨੂੰ ਦਿੱਤਾ ਗਿਆ ਹੈ। 
 


author

Sanjeev

Content Editor

Related News