ਮੈਡੀਸਨ ’ਚ ਡੇਵਿਡ ਜੂਲੀਅਸ ਤੇ ਅਰਡੇਮ ਪਟਾਪੌਟੀਅਨ ਨੂੰ ਸਾਂਝੇ ਤੌਰ ’ਤੇ ਮਿਲਿਆ ਨੋਬਲ ਪੁਰਸਕਾਰ

Monday, Oct 04, 2021 - 04:22 PM (IST)

ਮੈਡੀਸਨ ’ਚ ਡੇਵਿਡ ਜੂਲੀਅਸ ਤੇ ਅਰਡੇਮ ਪਟਾਪੌਟੀਅਨ ਨੂੰ ਸਾਂਝੇ ਤੌਰ ’ਤੇ ਮਿਲਿਆ ਨੋਬਲ ਪੁਰਸਕਾਰ

ਇੰਟਰਨੈਸ਼ਨਲ ਡੈਸਕ : ਫਿਜ਼ੀਓਲੋਜੀ ਜਾਂ ਮੈਡੀਸਨ ’ਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕੀ ਵਿਗਿਆਨੀ ਡੇਵਿਡ ਜੂਲੀਅਸ ਅਤੇ ਅਰਡੇਮ ਪਟਾਪੌਟੀਅਨ ਨੂੰ ਸਾਂਝੇ ਤੌਰ ’ਤੇ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਤਾਪਮਾਨ ਅਤੇ ਛੋਹ ਲਈ ਰਿਸੈਪਟਰਸ ਦੀ ਖੋਜ ਕਰਨ ਲਈ ਇਹ ਸਨਮਾਨ ਦਿੱਤਾ ਗਿਆ ਹੈ। ਨੋਬਲ ਪੁਰਸਕਾਰ ਦਾ ਐਲਾਨ ਸੋਮਵਾਰ ਨੂੰ ਨੋਬਲ ਕਮੇਟੀ ਦੇ ਜਨਰਲ ਸਕੱਤਰ ਥਾਮਸ ਪਰਲਮੈਨ ਨੇ ਕੀਤਾ।

ਕੀ ਹੈ ਨੋਬਲ ਪੁਰਸਕਾਰ ?
ਨੋਬਲ ਪੁਰਸਕਾਰ ਦੀ ਸ਼ੁਰੂਆਤ ਨੋਬਲ ਫਾਊਂਡੇਸ਼ਨ ਵੱਲੋਂ 1901 ’ਚ ਕੀਤੀ ਗਈ ਸੀ। ਇਹ ਪੁਰਸਕਾਰ ਸਵੀਡਨ ਵਿਗਿਆਨੀ ਅਲਫ੍ਰੈੱਡ ਨੋਬਲ ਦੀ ਯਾਦ ’ਚ ਦਿੱਤਾ ਜਾਂਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ ਮਨੁੱਖ ਜਾਤੀ ਨੂੰ ਸਭ ਤੋਂ ਵੱਧ ਫਾਇਦਾ ਪਹੁੰਚਾਇਆ ਹੈ। ਇਹ ਪੁਰਸਕਾਰ ਸ਼ਾਂਤੀ, ਸਾਹਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਮੈਡੀਕਲ ਵਿਗਿਆਨ ਅਤੇ ਅਰਥਸ਼ਾਸਤਰ ਦੇ ਖੇਤਰਾਂ ’ਚ ਵਿਸ਼ਵ ਦਾ ਸਭ ਤੋਂ  ਵੱਡਾ ਪੁਰਸਕਾਰ ਹੈ। ਇਸ ਪੁਰਸਕਾਰ ਦੇ ਜੇਤੂ ਨੂੰ ਇਕ ਮੈਡਲ, ਇਕ ਡਿਪਲੋਮਾ ਤੇ ਮੋਨੇਟਰੀ ਐਵਾਰਡ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਇਟਲੀ ’ਚ ਹਵਾਈ ਜਹਾਜ਼ ਹੋਇਆ ਭਿਆਨਕ ਹਾਦਸੇ ਦਾ ਸ਼ਿਕਾਰ, ਛੇ ਲੋਕਾਂ ਦੀ ਮੌਤ

ਜ਼ਿਕਰਯੋਗ ਹੈ ਕਿ ਅਲਫ੍ਰੈੱਡ ਨੋਬਲ ਡਾਇਨਾਮਾਈਟ ਦੀ ਖੋਜ ਕਰਨ ਵਾਲੇ ਵਿਗਿਆਨੀ ਸਨ। ਉਨ੍ਹਾਂ ਨੇ ਲੱਗਭਗ 355 ਖੋਜਾਂ ਕੀਤੀਆਂ। ਦਸੰਬਰ 1896 ’ਚ ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਦੌਲਤ ਦਾ ਇਕ ਵੱਡਾ ਹਿੱਸਾ ਇਕ ਟਰੱਸਟ ਲਈ ਰਾਖਵਾਂ ਰੱਖ ਦਿੱਤਾ। ਉਨ੍ਹਾਂ ਦੀ ਇੱਛਾ ਸੀ ਕਿ ਇਸ ਪੈਸੇ ਦਾ ਵਿਆਜ ਹਰ ਸਾਲ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇ, ਜਿਨ੍ਹਾਂ ਦੇ ਕੰਮਾਂ ਨਾਲ ਮਨੁੱਖਤਾ ਨੂੰ ਸਭ ਤੋਂ ਵੱਧ ਫਾਹਿਦਾ ਹੋਇਆ ਹੋਵੇ। 


author

Manoj

Content Editor

Related News