ਨੀਰਵ ਮੋਦੀ ਖਿਲਾਫ ਧੋਖਾਧੜੀ ਦੇ ਪੁਖਤਾ ਸਬੂਤ ਨਹੀਂ : ਵਕੀਲ

Tuesday, May 12, 2020 - 09:59 PM (IST)

ਨੀਰਵ ਮੋਦੀ ਖਿਲਾਫ ਧੋਖਾਧੜੀ ਦੇ ਪੁਖਤਾ ਸਬੂਤ ਨਹੀਂ : ਵਕੀਲ

ਲੰਡਨ (ਭਾਸ਼ਾ) - ਭਾਰਤ ਤੋਂ ਭੱਜੇ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਲਈ ਇਥੇ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਚੱਲ ਰਹੀ ਸੁਣਵਾਈ ਵਿਚ ਮੰਗਲਵਾਰ ਨੂੰ ਉਸ ਦੇ ਵਕੀਲਾਂ ਨੇ ਦਲੀਲ ਕੀਤੀ ਕਿ ਉਨ੍ਹਾਂ ਦੇ ਮੁਵੱਕਲ ਖਿਲਾਫ ਧੋਖਾਧੜੀ ਅਤੇ ਮਨੀ ਲਾਂਡ੍ਰਿੰਗ ਦੇ ਦੋਸ਼ਾਂ ਨੂੰ ਸਾਬਿਤ ਕਰਨ ਲਈ ਪੁਖਤਾ ਸਬੂਤ ਨਹੀਂ ਹਨ।

ਨੀਰਵ ਮੋਦੀ ਦੇ ਵਕੀਲਾਂ ਨੇ ਭਾਰਤੀ ਅਧਿਕਾਰੀਆਂ ਵੱਲੋਂ ਪੇਸ਼ ਕ੍ਰਾਊਨ ਪ੍ਰੋਸੀਕਿਊਸ਼ਨ ਸੇਵਾ ਬੈਰਿਸਟਰ ਹੈਲੇਨ ਮੈਲਕਮ ਦੀਆਂ ਦਲੀਲਾਂ ਤੋਂ ਬਾਅਦ ਇਹ ਦਾਅਵਾ ਕੀਤਾ। ਭਾਰਤੀ ਅਧਿਕਾਰੀਆਂ ਵੱਲੋਂ ਬੈਰਿਸਟਰ ਹੈਲੇਨ ਮੈਲਕਮ ਨੇ ਅਦਾਲਤ ਨੂੰ ਕਿਹਾ ਸੀ ਕਿ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਧੋਖੇ ਨਾਲ ਭਾਰੀ ਰਕਮ ਹਾਸਲ ਕੀਤੀ ਸੀ।


author

Khushdeep Jassi

Content Editor

Related News