ਮਹਾਰਾਣੀ ਦੀ ਮੌਤ ਤੋਂ ਬਾਅਦ ਗਣਰਾਜ ਬਣਨ ਦੀ ਕੋਈ ਯੋਜਨਾ ਨਹੀਂ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ

09/12/2022 6:21:36 PM

ਵੈਲਿੰਗਟਨ (ਭਾਸ਼ਾ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦੇਸ਼ ਨੂੰ ਗਣਰਾਜ ਵਿੱਚ ਬਦਲਣ ਦੀ ਦਿਸ਼ਾ ਵਿਚ ਕੋਈ ਕਦਮ ਨਹੀਂ ਚੁੱਕੇਗੀ। ਅਰਡਰਨ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਆਖਰਕਾਰ ਇੱਕ ਗਣਰਾਜ ਦੇਸ਼ ਬਣੇਗਾ ਅਤੇ ਇਹ ਸ਼ਾਇਦ ਉਸਦੇ ਜੀਵਨ ਕਾਲ ਵਿੱਚ ਹੋਵੇਗਾ, ਪਰ ਹਾਲੇ ਉਸਦੀ ਸਰਕਾਰ ਨੂੰ ਹੋਰ ਵੀ ਮਹੱਤਵਪੂਰਨ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਇਹ ਟਿੱਪਣੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਨਿਊਜ਼ੀਲੈਂਡ ਗਣਰਾਜ ਨੂੰ ਲੈ ਕੇ ਛਿੜੀ ਬਹਿਸ ਦੇ ਪਿਛੋਕੜ 'ਚ ਆਈ ਹੈ। 

ਅਰਡਰਨ ਨੇ ਪਹਿਲਾਂ ਵੀ ਦੇਸ਼ ਦੇ ਗਣਤੰਤਰ ਬਣਨ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ। ਮੌਜੂਦਾ ਪ੍ਰਣਾਲੀ ਦੇ ਤਹਿਤ ਬ੍ਰਿਟਿਸ਼ ਸਮਰਾਟ ਨਿਊਜ਼ੀਲੈਂਡ ਦੇ ਰਾਜ ਦਾ ਮੁਖੀ ਹੁੰਦਾ ਹੈ, ਜਿਸ ਦੀ ਨੁਮਾਇੰਦਗੀ ਨਿਊਜ਼ੀਲੈਂਡ ਵਿਚ ਗਵਰਨਰ-ਜਨਰਲ ਦੁਆਰਾ ਕੀਤੀ ਜਾਂਦੀ ਹੈ। ਗਵਰਨਰ-ਜਨਰਲ ਦੀ ਭੂਮਿਕਾ ਨੂੰ ਅੱਜਕੱਲ੍ਹ ਮੁੱਖ ਤੌਰ 'ਤੇ ਰਸਮੀ ਮੰਨਿਆ ਜਾਂਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਇਹ ਦਲੀਲ ਦਿੰਦੇ ਹਨ ਕਿ ਨਿਊਜ਼ੀਲੈਂਡ ਆਪਣੇ ਬਸਤੀਵਾਦੀ ਅਤੀਤ ਦੇ ਪਰਛਾਵੇਂ ਤੋਂ ਉਦੋਂ ਤੱਕ ਪੂਰੀ ਤਰ੍ਹਾਂ ਬਾਹਰ ਨਿਕਲਣ ਵਿਚ ਸਮਰੱਥ ਨਹੀਂ ਹੋਵੇਗਾ ਜਦੋਂ ਤੱਕ ਇਹ ਇੱਕ ਗਣਤੰਤਰ ਨਹੀਂ ਬਣ ਜਾਂਦਾ ਅਤੇ ਅਜਿਹਾ ਹੋਣ 'ਤੇ ਹੀ ਇਹ ਅਸਲ ਵਿਚ ਇਕ ਸੁਤੰਤਰ ਰਾਸ਼ਟਰ ਬਣ ਸਕੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਦੀ ਮੌਤ ਮਗਰੋਂ ਅਗਲੇ ਤਿੰਨ ਸਾਲ ਤੱਕ ਗਣਤੰਤਰ 'ਤੇ ਜਨਮਤ ਸੰਗ੍ਰਹਿ ਨਹੀਂ : ਆਸਟ੍ਰੇਲੀਆਈ PM 

ਅਰਡਰਨ ਨੇ ਕਿਹਾ ਕਿ ਕਈ ਸਾਲਾਂ ਤੋਂ ਬਹਿਸ ਚੱਲ ਰਹੀ ਹੈ। ਮੈਂ ਕਈ ਵਾਰ ਆਪਣੀ ਗੱਲ ਸਪੱਸ਼ਟ ਕਰ ਚੁੱਕੀ ਹਾਂ। ਮੈਨੂੰ ਭਰੋਸਾ ਹੈ ਕਿ ਨਿਊਜ਼ੀਲੈਂਡ ਸਮੇਂ ਦੇ ਨਾਲ ਅੱਗੇ ਵਧੇਗਾ। ਮੇਰਾ ਮੰਨਣਾ ਹੈ ਕਿ ਇਹ ਮੇਰੇ ਜੀਵਨ ਕਾਲ ਵਿੱਚ ਹੀ ਸੰਭਵ ਹੋ ਸਕੇਗਾ। ਅਰਡਰਨ ਨੇ ਇਹ ਵੀ ਕਿਹਾ ਕਿ ਪਰ ਇਹ ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਇਸ ਸਮੇਂ ਏਜੰਡੇ ‘ਤੇ ਹੋਣੀ ਚਾਹੀਦੀ ਹੈ ਕਿ ਇਸ ਨੂੰ ਜਲਦੀ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਣਤੰਤਰ ਬਣਨਾ ਅਜਿਹਾ ਕੁਝ ਨਹੀਂ ਹੈ, ਜਿਸ 'ਤੇ ਉਨ੍ਹਾਂ ਦੀ ਸਰਕਾਰ ਨੇ ਕਿਸੇ ਵੀ ਸਮੇਂ ਚਰਚਾ ਕਰਨ ਦੀ ਯੋਜਨਾ ਬਣਾਈ ਹੈ। ਅਰਡਰਨ ਨੇ ਕਿਹਾ ਕਿ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਇਹ ਇੱਕ ਵੱਡੀ, ਮਹੱਤਵਪੂਰਨ ਬਹਿਸ ਹੈ। ਮੈਨੂੰ ਨਹੀਂ ਲਗਦਾ ਕਿ ਇਹ ਜਲਦੀ ਹੋਵੇਗਾ ਜਾਂ ਹੋਣਾ ਚਾਹੀਦਾ ਹੈ। 

ਐਲਿਜ਼ਾਬੈਥ ਦੀ ਮੌਤ ਅਤੇ ਰਾਜਾ ਚਾਰਲਸ III ਦੇ ਗੱਦੀ ਸੰਭਾਲਣ ਤੋਂ ਬਾਅਦ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਗਣਤੰਤਰ ਦੀ ਬਹਿਸ ਮੁੜ ਸ਼ੁਰੂ ਹੋ ਗਈ ਹੈ। ਚਾਰਲਸ ਨਾ ਸਿਰਫ ਬ੍ਰਿਟੇਨ ਅਤੇ ਨਿਊਜ਼ੀਲੈਂਡ ਸਗੋਂ ਕੈਨੇਡਾ, ਜਮੈਕਾ ਅਤੇ ਆਸਟ੍ਰੇਲੀਆ ਸਮੇਤ 13 ਹੋਰ ਦੇਸ਼ਾਂ ਦੇ ਮੁਖੀ ਬਣ ਚੁੱਕੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮਈ ਵਿੱਚ ਚੁਣੇ ਜਾਣ ਤੋਂ ਬਾਅਦ ਇੱਕ ਆਸਟ੍ਰੇਲੀਆਈ ਗਣਰਾਜ ਦੀ ਨੀਂਹ ਰੱਖਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਹੁਣ ਬਦਲਾਅ ਦਾ ਸਮਾਂ ਨਹੀਂ ਸਗੋਂ ਐਲਿਜ਼ਾਬੈਥ ਨੂੰ ਸ਼ਰਧਾਂਜਲੀ ਦੇਣ ਦਾ ਸਮਾਂ ਹੈ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਗਣਤੰਤਰ ਬਣਨ ਲਈ ਰਾਏਸ਼ੁਮਾਰੀ ਕਰਵਾਉਣਾ ਉਨ੍ਹਾਂ ਦੀ ਸਰਕਾਰ ਦੇ ਪਹਿਲੇ ਕਾਰਜਕਾਲ ਲਈ ਤਰਜੀਹ ਨਹੀਂ ਹੈ। 

ਪੜ੍ਹੋ ਇਹ ਅਹਿਮ  ਖ਼ਬਰ-ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ

ਨਿਊਜ਼ੀਲੈਂਡ ਵਿੱਚ ਬਹੁਤ ਸਾਰੇ ਲੋਕਾਂ ਨੇ ਅਨੁਮਾਨ ਲਗਾਇਆ ਸੀ ਕਿ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਗਣਰਾਜ ਦੀ ਬਹਿਸ ਤੇਜ਼ ਹੋ ਜਾਵੇਗੀ। ਅਰਡਰਨ ਨੇ ਸੋਮਵਾਰ ਨੂੰ ਇਹ ਵੀ ਐਲਾਨ ਕੀਤਾ ਕਿ ਨਿਊਜ਼ੀਲੈਂਡ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ 26 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕਰੇਗਾ। ਰਾਸ਼ਟਰ ਉਸੇ ਦਿਨ ਰਾਜਧਾਨੀ ਵੈਲਿੰਗਟਨ ਵਿੱਚ ਸਰਕਾਰੀ ਸਨਮਾਨਾਂ ਨਾਲ ਪ੍ਰਾਰਥਨਾ ਸਭਾ ਦਾ ਆਯੋਜਨ ਕਰੇਗਾ। ਅਰਡਰਨ ਨੇ ਕਿਹਾ ਕਿ ਐਲਿਜ਼ਾਬੈਥ ਇੱਕ ਅਸਾਧਾਰਨ ਸ਼ਖਸੀਅਤ ਸੀ ਅਤੇ ਨਿਊਜ਼ੀਲੈਂਡ ਦੇ ਬਹੁਤ ਸਾਰੇ ਲੋਕ ਉਸਦੇ ਦਿਹਾਂਤ ਦੇ ਸੋਗ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੀ ਮਹਾਰਾਣੀ ਅਤੇ ਉਹਨਾਂ ਦੇ 70 ਸਾਲਾਂ ਤੋਂ ਵੱਧ ਸਮੇਂ ਤੱਕ ਬਹੁਤ ਪਿਆਰੀ ਸ਼ਾਸਕ ਦੇ ਤੌਰ 'ਤੇ ਦਿਹਾਂਤ ਦੇ ਮੱਦੇਨਜ਼ਰ, ਉਨ੍ਹਾਂ ਦੇ ਸਨਮਾਨ ਵਿਚ ਸ਼ਰਧਾਂਜਲੀ ਸਭਾ ਆਯੋਜਿਤ ਕਰਨਾ ਅਤੇ ਜਨਤਕ ਛੁੱਟੀ ਦਾ ਐਲਾਨ ਕਰਨਾ ਉਚਿਤ ਹੋਵੇਗਾ। ਅਰਡਰਨ ਨੇ ਕਿਹਾ ਕਿ ਉਹ ਇਸ ਹਫ਼ਤੇ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਬ੍ਰਿਟੇਨ ਰਵਾਨਾ ਹੋਵੇਗੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News