ਫਰਾਂਸ ''ਚ ਨਵੇਂ ਇਕਾਂਤਵਾਸ ਨਿਯਮ ਲਾਗੂ ਕਰਨ ਦੀ ਯੋਜਨਾ ਨਹੀਂ
Wednesday, Dec 30, 2020 - 12:30 PM (IST)
ਪੈਰਿਸ- ਫਰਾਂਸ ਨੇ ਦੇਸ਼ ਪੱਧਰੀ ਅਤੇ ਕੁਝ ਖੇਤਰਾਂ ਵਿਚ ਨਵੇਂ ਇਕਾਂਤਵਾਸ ਦੀ ਯੋਜਨਾ ਨੂੰ ਖਾਰਜ ਕਰ ਦਿੱਤਾ ਹੈ ਪਰ ਜ਼ਰੂਰਤ ਮੁਤਾਬਕ ਲੋੜੀਂਦੇ ਇਲਾਕਿਆਂ ਵਿਚ ਕਰਫਿਊ ਵਧਾਏ ਜਾਣ 'ਤੇ ਜ਼ੋਰ ਦਿੱਤਾ ਹੈ।
ਸਿਹਤ ਮੰਤਰੀ ਓਲੀਵੀਅਰ ਵੇਰਾਨ ਨੇ ਫਰਾਂਸ ਦੇ ਟੀ.ਵੀ. ਚੈਨਲ 'ਤੇ ਕਿਹਾ ਕਿ ਫਿਲਹਾਲ ਨਵੇਂ ਇਕਾਂਤਵਾਸ ਦੀਆਂ ਯੋਜਨਾਵਾਂ ਦਾ ਵਿਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕਾਂਤਵਾਸ ਦੀ ਸੋਚ ਨੂੰ ਖਾਰਜ ਕੀਤਾ ਹੈ। ਮੌਜੂਦਾ ਸਥਿਤੀ ਇਕਾਂਤਵਾਸ ਦਾ ਪ੍ਰਬੰਧ ਸਥਾਨਕ ਪੱਧਰ 'ਤੇ ਲਾਗੂ ਕਰਨ ਦੇ ਪੱਖ ਵਿਚ ਨਹੀਂ ਹੈ। ਅਸੀਂ ਜ਼ਰੂਰਤ ਪੈਣ 'ਤੇ ਕਰਫਿਊ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ ਜੋ ਰਾਤ 8 ਵਜੇ ਦੀ ਥਾਂ 7 ਵਜੇ ਤੋਂ ਹੀ ਸ਼ੁਰੂ ਹੋ ਜਾਵੇ।
ਜ਼ਿਕਰਯੋਗ ਹੈ ਕਿ ਫਰਾਂਸ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹਾਲ ਹੀ ਵਿਚ ਇੱਥੋਂ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਵੀ ਕੋਰੋਨਾ ਦੇ ਸ਼ਿਕਾਰ ਹੋਏ ਸਨ ਤੇ ਹੁਣ ਸਿਹਤਯਾਬ ਹੋ ਗਏ ਹਨ।