ਚੀਨ ਨੇ ਕਮਿਊਨਿਸਟ ਸ਼ਾਸਨ ਦੀ 70ਵੀਂ ਵਰ੍ਹੇਗੰਢ ਮੌਕੇ ਪਤੰਗਾਂ ਤੇ ਕਬੂਤਰ ਉਡਾਉਣ ’ਤੇ ਲਾਈ ਰੋਕ

09/15/2019 3:49:52 PM

ਬੀਜਿੰਗ– ਇਕ ਅਕਤੂਬਰ ਨੂੰ ਕਮਿਊਨਿਸਟ ਸ਼ਾਸਨ ਦੀ 70ਵੀਂ ਵਰ੍ਹੇਗੰਢ ਲਈ ਫੌਜੀ ਪਰੇਡ ਦੀਆਂ ਤਿਆਰੀਆਂ ’ਚ ਲੱਗੇ ਚੀਨ ਨੇ ਮੱਧ ਬੀਜਿੰਗ ’ਚ ਪਤੰਗਾਂ, ਡਰੋਨਾਂ ਤੇ ਕਬੂਤਰਾਂ ਨੂੰ ਉਡਾਉਣ ’ਤੇ ਰੋਕ ਲਗਾ ਦਿੱਤੀ ਹੈ।ਸਰਕਾਰ ਦੀ ਵੈੱਬਸਾਈਟ ’ਤੇ ਜਾਰੀ ਜਨਤਕ ਨੋਟਿਸ ਮੁਤਾਬਕ ਹਵਾਈ ਆਵਾਜਾਈ ਦੀ ਸੁਰੱਖਿਆ ’ਤੇ ਅਸਰ ਪਾਉਣ ਵਾਲੀਆਂ ਗਤੀਵਿਧੀਆਂ ’ਤੇ 15 ਸਤੰਬਰ ਤੋਂ ਇਕ ਅਕਤੂਬਰ ਤੱਕ ਰਾਜਧਾਨੀ ਦੇ 16 ਜ਼ਿਲਿਆਂ ’ਚੋਂ ਸੱਤ ’ਚ ਪਾਬੰਦੀ ਰਹੇਗੀ।

ਚੀਨ ਲਗਾਤਾਰ ਦੂਜੇ ਹਫਤੇ ਦੇ ਅਖੀਰ ’ਚ ਵੀ ਜੰਗ ਦਾ ਅਭਿਆਸ ਕਰ ਰਿਹਾ ਹੈ। ਐਤਵਾਰ ਨੂੰ ਫੌਜ ਦੇ ਜਹਾਜ਼ਾਂ ਨੇ ਨਿਰਧਾਰਿਤ ਮਾਰਗਾਂ ’ਤੇ ਉਡਾਣ ਭਰੀ। ਉਸ ਤੋਂ ਪਹਿਲਾਂ ਟੈਂਕਾਂ ਤੇ ਫੌਜੀ ਵਾਹਨਾਂ ਨੇ ਪਿਛਲੀ ਰਾਤ ਉਸੇ ਮਾਰਗ ’ਤੇ ਪਰੇਡ ਕੀਤੀ ਸੀ। ਇਕ ਅਕਤੂਬਰ 1949 ਨੂੰ ਪੀਪਲਸ ਰਿਪਬਲਿਕ ਆਫ ਚਾਈਨਾ ਦੀ ਸਥਾਪਨਾ ਦੀ ਯਾਦ ’ਚ ਬੀਜਿੰਗ ਦੇ ਥਯਾਨਮੇਨ ਚੌਰਾਹੇ ’ਤੇ ਵਿਸ਼ਾਲ ਪ੍ਰੋਗਰਾਮ ਦੀ ਯੋਜਨਾ ਹੈ ਤੇ ਇਹ ਪਰੇਡ ਉਸੇ ਦਾ ਹਿੱਸਾ ਹੈ।


Baljit Singh

Content Editor

Related News