ਜੇਲ ’ਚ ਇਮਰਾਨ ਨੂੰ ਮਿੱਠਾ ਜ਼ਹਿਰ ਦੇਣ ਦਾ ਕੋਈ ਸਬੂਤ ਨਹੀਂ

11/04/2023 10:51:07 AM

ਰਾਵਲਪਿੰਡੀ (ਯੂ. ਐੱਨ. ਆਈ.)- ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿੱਜੀ ਡਾਕਟਰ ਫੈਜ਼ਲ ਸੁਲਤਾਨ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਪੱਸ਼ਟ ਸਬੂਤ ਨਹੀਂ ਹੈ ਕਿ ਇਮਰਾਨ ਖਾਨ ਨੂੰ ਹਿਰਾਸਤ ਦੌਰਾਨ ਮਿੱਠਾ ਜ਼ਹਿਰ (ਸਲੋਅ ਪੁਆਇਜ਼ਨ) ਦਿੱਤਾ ਜਾ ਰਿਹਾ ਸੀ।

ਡਾ. ਸੁਲਤਾਨ ਨੇ ਕਿਹਾ ਕਿ ਪੀ.ਟੀ.ਆਈ. ਮੁਖੀ ਨਾ ਤਾਂ ਜ਼ਹਿਰ ਦੇ ਪ੍ਰਭਾਵ ਹੇਠ ਸਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਜ਼ਹਿਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਮੀਟਿੰਗ ਦੌਰਾਨ ਇਮਰਾਨ ਨੂੰ ਸਿਹਤਮੰਦ ਦੇਖਿਆ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸਿਹਤਮੰਦ ਹਨ। ਇਸ ਦੌਰਾਨ ਸਾਂਝੀ ਜਾਂਚ ਟੀਮ (ਜੇ.ਆਈ.ਟੀ.) ਸਾਹਮਣੇ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਪੀ.ਟੀ.ਆਈ. ਮੁਖੀ ਨੇ ਵੀਰਵਾਰ ਨੂੰ 9 ਮਈ ਦੇ ਹਿੰਸਕ ਦੰਗਿਆਂ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਇਸ ਘਟਨਾ ਸਮੇਂ ਉਹ ਜੇਲ ਵਿਚ ਸਨ।

ਇਮਰਾਨ ਦਾ ਬਿਆਨ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ’ਚ ਦਰਜ ਕੀਤਾ ਗਿਆ। ਇਸ ਦੌਰਾਨ ਸੀਨੀਅਰ ਸੁਪਰਡੈਂਟ ਆਫ ਪੁਲਸ (ਐਸ. ਐੱਸ. ਪੀ.) (ਆਪ੍ਰੇਸ਼ਨ) ਰਾਵਲਪਿੰਡੀ ਫੈਜ਼ਲ ਸਲੀਮ ਦੀ ਅਗਵਾਈ ਹੇਠ ਜੇ.ਆਈ.ਟੀ. ’ਚ ਐੱਸ.ਪੀ. (ਪੋਟੋਹਰ) ਵੱਕਾਸ ਖਾਨ, ਪੁਲਸ ਉਪ ਕਪਤਾਨ (ਡੀ.ਐੱਸ.ਪੀ.) (ਨਿਊ ਟਾਊਨ) ਮਲਿਕ ਅੱਲ੍ਹਾ ਯਾਰ, ਇਕ ਇੰਸਪੈਕਟਰ, ਇਕ ਸਬ-ਇੰਸਪੈਕਟਰ ਹਾਜ਼ਰ ਸਨ।

ਇਮਰਾਨ ਨੂੰ ਅਗਸਤ ਵਿਚ ਉਦੋਂ ਹਿਰਾਸਤ ਵਿਚ ਲਿਆ ਗਿਆ ਸੀ, ਜਦੋਂ ਇਕ ਅਦਾਲਤ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ 2018-22 ਦੇ ਕਾਰਜਕਾਲ ਦੌਰਾਨ ਵਿਦੇਸ਼ੀ ਵਿਅਕਤੀਆਂ ਤੋਂ ਪ੍ਰਾਪਤ ਸਰਕਾਰੀ ਤੋਹਫ਼ਿਆਂ ਦੀ ਵਿਕਰੀ ਨਾਲ ਸਬੰਧਤ ਤੋਸ਼ਾਖਾਨਾ ਕੇਸ ਵਿਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਇਸਲਾਮਾਬਾਦ ਹਾਈ ਕੋਰਟ ਨੇ ਇਸ ਸਜ਼ਾ ਨੂੰ ਪਲਟ ਦਿੱਤਾ ਸੀ।


Harinder Kaur

Content Editor

Related News